27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਨਾਗਾਲੈਂਡ ’ਚ ਜ਼ਹਿਰੀਲੀ ਸ਼ਰਾਬ ਕਾਰਨ 19 ਮੌਤਾਂ

ਮੋਕੋਕਚੁੰਗ (ਨਾਗਾਲੈਂਡ), 26 ਸਤੰਬਰ (ਪੀ.ਟੀ.ਆਈ.)-ਨਾਗਾਲੈਂਡ ’ਚ ਕਥਿਤ ਤੌਰ ’ਤੇ ਜ਼ਹਿਰੀਲੀ (ਮਿਲਾਵਟੀ) ਸ਼ਰਾਬ ਪੀਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸੂਬੇ ’ਚ, ਜਿੱਥੇ 1990 ਤੋਂ ਸ਼ਰਾਬਬੰਦੀ ਕਾਨੂੰਨ ..

ਅਜੀਤ ਡੈਸਕ 27-09-2026

ਮੋਕੋਕਚੁੰਗ (ਨਾਗਾਲੈਂਡ), 26 ਸਤੰਬਰ (ਪੀ.ਟੀ.ਆਈ.)-ਨਾਗਾਲੈਂਡ ’ਚ ਕਥਿਤ ਤੌਰ ’ਤੇ ਜ਼ਹਿਰੀਲੀ (ਮਿਲਾਵਟੀ) ਸ਼ਰਾਬ ਪੀਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਸੂਬੇ ’ਚ, ਜਿੱਥੇ 1990 ਤੋਂ ਸ਼ਰਾਬਬੰਦੀ ਕਾਨੂੰਨ ਲਾਗੂ ਹੈ, ਸ਼ੱਕੀ ਮਿਲਾਵਟੀ ਸ਼ਰਾਬ ਦੀ ਸਪਲਾਈ ਲੜੀ ਦਾ ਪਤਾ ਲਗਾਉਣ ਲਈ ਇਕ ਟੀਮ ਦਾ ਗਠਨ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਪਿਛਲੇ 2 ਦਿਨਾਂ ਦੌਰਾਨ ਸ਼ੱਕੀ ਨਾਜਾਇਜ਼ ਸ਼ਰਾਬ ਪੀਣ ਕਾਰਨ ਮੋਕੋਕਚੁੰਗ ਜ਼ਿਲ੍ਹੇ ’ਚ ਅੱਠ ਤੇ ਟੁਏਨਸਾਂਗ ਜ਼ਿਲ੍ਹੇ ’ਚ 11 ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮੌਤਾਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਜਾਂਚ ਵਾਸਤੇ ਗੁਹਾਟੀ ਨਮੂਨੇ ਭੇਜੇ ਗਏ ਹਨ।

ਪਿਛਲੀ ਖ਼ਬਰ ਏ.ਐਸ.ਆਈ. ’ਤੇ ਗੋਲੀ ਚਲਾਉਣ ਵਾਲਾ ਮੁਲਜ਼ਮ ਪੁਲਿਸ ਮੁਕਾਬਲੇ ’ਚ ਹਲਾਕ ਦੋ ਪੁਲਿਸ ਮੁਲਾਜ਼ਮ ਵੀ ਹੋਏ ਜ਼ਖ਼ਮੀ ਅਗਲੀ ਖ਼ਬਰ ਫਿਰੋਜ਼ਪੁਰ ’ਚ 3 ਕਿੱਲੋ ਤੋਂ ਵੱਧ ਹੈਰੋਇਨ ਤੇ ਹਥਿਆਰਾਂ ਸਮੇਤ ਇੰਸਪੈਕਟਰ ਗ੍ਰਿਫ਼ਤਾਰ 6 ਪਿਸਤੌਲ, ਮੈਗਜ਼ੀਨ, 17 ਜਿੰਦਾ ਰੌ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।