09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਅਮਰੀਕਾ ਵਲੋਂ ਇਨਫੋਸਿਸ, ਟਾਟਾ, ਵਿਪਰੋ ਤੇ ਐਚ.ਸੀ.ਐਲ. ਸਮੇਤ 8 ਕੰਪਨੀਆਂ ਗ੍ਰੀਨ ਕਾਰਡ ਪ੍ਰੋਗਰਾਮ ਤੋਂ ਮੁਅੱਤਲ

ਵਾਸ਼ਿੰਗਟਨ, 8 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਨੇ ਮਾਈਕ੍ਰੋਸਾਫਟ, ਟਾਟਾ, ਇਨਫੋੋਸਿਸ ਅਤੇ ਵਿਪਰੋ ਸਮੇਤ 8 ਆਈ.ਟੀ. ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਲਈ ਗ੍ਰੀਨ ਕਾਰਡ ਵਾਸਤੇ ਅਰਜ਼ੀ ਦੇਣ ਦੇ ਪ੍ਰੋਗਰਾਮ ਤੋਂ ਮੁਅੱਤਲ ਕਰ ...

ਅਜੀਤ ਡੈਸਕ 09-10-2026

ਵਾਸ਼ਿੰਗਟਨ, 8 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਨੇ ਮਾਈਕ੍ਰੋਸਾਫਟ, ਟਾਟਾ, ਇਨਫੋੋਸਿਸ ਅਤੇ ਵਿਪਰੋ ਸਮੇਤ 8 ਆਈ.ਟੀ. ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਲਈ ਗ੍ਰੀਨ ਕਾਰਡ ਵਾਸਤੇ ਅਰਜ਼ੀ ਦੇਣ ਦੇ ਪ੍ਰੋਗਰਾਮ ਤੋਂ ਮੁਅੱਤਲ ਕਰ ਦਿੱਤਾ ਹੈ। ਅਮਰੀਕਾ ਦਾ ਤਰਕ ਹੈ ਕਿ ਇਸ ਪ੍ਰਕਿਰਿਆ ਕਾਰਨ ਅਮਰੀਕੀ ਨਾਗਰਿਕ ਨੌਕਰੀਆਂ ਦੇ ਬਾਜ਼ਾਰ ਤੋਂ ਬਾਹਰ ਹੋ ਰਹੇ ਹਨ।ਇਹ ਐਲਾਨ ਅਮਰੀਕੀ ਧੋਖਾਧੜੀ-ਵਿਰੋਧੀ ਟਾਸਕ ਫੋਰਸ ਦੀ ਅਗਵਾਈ ਹੇਠ ਕੀਤੀ ਗਈ ਕਾਰਵਾਈ ਦੇ ਹਿੱਸੇ ਵਜੋਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਲੇਬਰ ਸਕੱਤਰ ਕੀਥ ਸੋਂਡਰਲਿੰਗ ਅਤੇ ਅਟਾਰਨੀ ਜਨਰਲ ਟੌਡ ਬਲੈਂਚੇ ਵਲੋਂ ਕੀਤਾ ਗਿਆ। ਸੋਂਡਰਲਿੰਗ ਨੇ ਕਿਹਾ ਕਿ ਮੈਂ ਇਸ ਰਾਹੀਂ ਦੁਨੀਆ ਦੀਆਂ ਕੁਝ ਸਭ ਤੋਂ ਵੱਡੀਆਂ ਆਈ.ਟੀ. ਆਊਟਸੋਰਸਿੰਗ ਕੰਪਨੀਆਂ ਕੋਗਨੀਜ਼ੈਂਟ, ਇਨਫੋਸਿਸ, ਟਾਟਾ, ਵਿਪਰੋ, ਐਚ. ਸੀ. ਐਲ. ਅਤੇ ਕੈਪਗਿਮਨੀ ਨੂੰ ਸਥਾਈ ਕਿਰਤ ਸਰਟੀਫਿਕੇਟ ਪ੍ਰੋਗਰਾਮ ਤੋਂ ਮੁਅੱਤਲ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਲੇਬਰ ਵਿਭਾਗ ਕਈ ਚੱਲ ਰਹੀਆਂ ਸੰਘੀ ਜਾਂਚਾਂ ਕਾਰਨ ਮਾਈਕ੍ਰੋਸਾਫਟ ਅਤੇ ਅਡੋਬ ਨੂੰ ਵੀ ਇਸ ਪ੍ਰੋਗਰਾਮ ਤੋਂ ਮੁਅੱਤਲ ਕਰ ਰਿਹਾ ਹੈ। ਵੈਂਸ ਨੇ ਕਿਹਾ ਕਿ ਬਦਕਿਸਮਤੀ ਨਾਲ ਅਮਰੀਕਾ ਵਿਚ ਅਜਿਹੀ ਕੋਈ ਕੰਪਨੀ ਨਹੀਂ ਹੈ, ਜਿਸ ਨੇ ਇਸ ਪ੍ਰਣਾਲੀ ਦੀ ਦੁਰਵਰਤੋਂ ਮਾਈਕ੍ਰੋਸਾਫਟ ਨਾਲੋਂ ਵੱਧ ਕੀਤੀ ਹੋਵੇ।

ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੀ ਜ਼ੈੱਡ ਪਲੱਸ ਸੁਰੱਖਿਆ ਦਾ ਦਾਇਰਾ ਵਧਾਇਆ ਅਗਲੀ ਖ਼ਬਰ ਪੁਣੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।