11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਲਿਸ ਹਿਰਾਸਤ ’ਚ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘ਸਾਰੇ ਲੋਕ ਦਿੱਲੀ ਚਲੋ’

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਅਰਵਿੰਦ ਕੇਜਰੀਵਾਲ ਨੇ ਦੇਸ਼ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ‘ਸਾਰੇ ਲੋਕ ਦਿੱਲੀ ਆਉਣ’। ਜੇਕਰ ਪੁਲਿਸ ਰੋਕੇ ਤਾਂ ਉਸੇ ਥਾਂ ਨੂੰ ਜੰਤਰ-ਮੰਤਰ ਬਣਾ ਕੇ ਧਰਨੇ ’ਤੇ ਬੈਠ ਜਾਣ। ਵੋਟ ਚੋਰੀ ਕਰਕੇ ....

ਅਜੀਤ ਡੈਸਕ 11-10-2026

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਅਰਵਿੰਦ ਕੇਜਰੀਵਾਲ ਨੇ ਦੇਸ਼ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ‘ਸਾਰੇ ਲੋਕ ਦਿੱਲੀ ਆਉਣ’। ਜੇਕਰ ਪੁਲਿਸ ਰੋਕੇ ਤਾਂ ਉਸੇ ਥਾਂ ਨੂੰ ਜੰਤਰ-ਮੰਤਰ ਬਣਾ ਕੇ ਧਰਨੇ ’ਤੇ ਬੈਠ ਜਾਣ। ਵੋਟ ਚੋਰੀ ਕਰਕੇ ਜਿੱਤ ਰਹੇ ਮੋਦੀ ਜੀ ਲੋਕਤੰਤਰ ਨੂੰ ਕੁਚਲ ਕੇ ਆਪਣੇ ਫਰਜ਼ੀਵਾੜੇ ਨੂੰ ਦਬਾ ਰਹੇ ਹਨ, ਪਰ ਹੁਣ ਦੇਸ਼ ਦਾ ਨੌਜਵਾਨ ਜਾਗ ਚੁੱਕਾ ਹੈ ਅਤੇ ਮੋਦੀ ਜੀ ਦੀ ਤਾਨਾਸ਼ਾਹੀ ਤੋਂ ਡਰਨ ਵਾਲਾ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਸਾਨੂੰ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਵਾਸੀ ਆਪਣੇ-ਆਪਣੇ ਘਰਾਂ ਤੋਂ ਨਿਕਲੋ ਤੇ ਦੇਸ਼ ਨੂੰ ਬਚਾਉਣ ਲਈ ਇਸ ਸੰਘਰਸ਼ ’ਚ ਸ਼ਾਮਲ ਹੋਵੋ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਨੇ ਤਾਨਾਸ਼ਾਹੀ ਦਾ ਤਾਂਡਵ ਸ਼ੁਰੂ ਕੀਤਾ ਹੈ। ਚੱਪੇ-ਚੱਪੇ ’ਤੇ ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਹੈ। ਕਿਸੇ ਨੂੰ ਆਪਣੇ ਘਰੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ ਹੈ। ਸੜਕ ’ਤੇ ਤੁਰਦੇ ਲੋਕਾਂ ਨੂੰ ਪੁਲਿਸ ਫੜ ਰਹੀ ਹੈ ਅਤੇ ਕਿਸੇ ਨੂੰ ਕਿਤੇ ਜਾਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਪੂਰੇ ਦੇਸ਼ ਦੇ ਅੰਦਰ ਤਾਨਾਸ਼ਾਹੀ ਮਚਾਈ ਹੋਈ ਹੈ।

ਪਿਛਲੀ ਖ਼ਬਰ ਮਸਕ ਵਲੋਂ ਮੁਕੇਸ਼ ਅੰਬਾਨੀ ਵਿਰੁੱਧ ਹਮਲਾ ਤੇਜ਼ ਭਾਜਪਾ ਦੀਆਂ ਚੋਣ ਮੁਹਿੰਮਾਂ ਤੇ ਚੰਦੇ ਨਾਲ ਰਿਲਾਇੰਸ ਦੇ ਕਥਿਤ ਸੰਬੰਧਾਂ ਬ... ਅਗਲੀ ਖ਼ਬਰ ਮਮਤਾ ਬੈਨਰਜੀ, ਕੇਜਰੀਵਾਲ ਤੇ ਪੀ. ਵਿਜਯਨ ਸਮੇਤ 4 ਸੂਬਿਆਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਹਿਰਾਸਤ ’ਚ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।