ਗੁਆਂਢੀ ਮੁਲਕ ਵਲੋਂ ਭਾਰਤੀ ਖ਼ੇਤਰ ਵਿਚ ਨਸ਼ਾ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਡਰੋਨਾਂ ਰਾਹੀਂ ਹੋ ਰਹੀ ਸਮਗਲਿੰਗ ਨੂੰ ਰੋਕਣ ਲਈ ਸਰਕਾਰ ਵਲੋਂ ਅਗਸਤ 2025 ਨੂੰ ਐਂਟੀ ਡਰੋਨ ਸਿਸਟਮ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਥੇ ਕਿਸੇ ਅੰਤਰਰਾਸ਼ਟਰੀ ਸਰਹੱਦ ਉਪਰ ਐਂਟੀ ਡਰੋਨ ਸਿਸਟਮ ਲਗਾਏ ਗਏ ਹਨ। ਤਰਨਤਾਰਨ ਜ਼ਿਲ੍ਹੇ ’ਚ 2 ਅਤੇ ਅੰਮ੍ਰਿਤਸਰ
ਦਿਹਾਤੀ ਜ਼ਿਲ੍ਹੇ ’ਚ ਇਕ ਸਿਸਟਮ ਲਗਾਇਆ ਗਿਆ ਹੈ। ਜਿਸ ਉਪਰ 52 ਕਰੋੜ ਰੁਪਏ ਦੇ ਕਰੀਬ ਖ਼ਰਚ ਕੀਤੇ ਗਏ ਸਨ। ਇਸ ਤੋਂ ਇਲਾਵਾ ਬੀ.ਐਸ.ਐਫ. ਕੋਲ ਪਹਿਲਾਂ ਹੀ 15 ਐਂਟੀ ਡਰੋਨ ਸਿਸਟਮ ਹਨ, ਜਿਸ ਦੇ ਜ਼ਰੀਏ ਬੀ.ਐਸ.ਐਫ. ਡਰੋਨਾਂ ਰਾਹੀਂ ਸਮਗਲਿੰਗ ਨੂੰ ਰੋਕਣ ਦੀ ਕਾਰਵਾਈ ਕਰ ਰਹੀ ਹੈ। ਇਹ ਡਰੋਨ ਸਿਸਟਮ ਪੰਜਾਬ ਵਿਚਲੀ ਭਾਰਤ–ਪਾਕਿ ਸਰਹੱਦ ਦੇ 210 ਕਿੱਲੋਮੀਟਰ ਖ਼ੇਤਰ ਨੂੰ ਕਵਰ ਕਰਦੇ ਹਨ। ਐਂਟੀ ਡਰੋਨ ਸਿਸਟਮ ਲਗਾਉਣ ਤੋਂ ਬਾਅਦ ਹੁਣ ਤੱਕ ਬੀ.ਐਸ.ਐਫ. ਵਲੋਂ 270 ਦੇ ਕਰੀਬ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਏ.ਆਈ. ਅਧਾਰਿਤ ਪ੍ਰਣਾਲੀ ‘ਬਾਜ ਅੱਖ’ ਵੀ ਡਰੋਨ ਪਛਾਨਣ ਲਈ ਲਗਾਈ ਹੈ, ਜਿਸ ਦੀ ਪਛਾਣ ਸਮਰੱਥਾ ਲਗਪਗ 8 ਕਿੱਲੋਮੀਟਰ ਤੱਕ ਦੱਸੀ ਜਾਂਦੀ ਹੈ। ਗ੍ਰਿਫ਼ਤਾਰ ਕੀਤਾ ਗਿਆ ਕਾਂਸਟੇਬਲ ਕਰਨਦੀਪ ਸਿੰਘ ਵੀ ਇਸ ਐਂਟੀ ਡਰੋਨ ਸਿਸਟਮ ਦੀ ਟੀਮ ’ਚ ਤਾਇਨਾਤ ਕੀਤਾ ਗਿਆ ਸੀ ਅਤੇ ਉਸ ਕੋਲੋਂ ਬਰਾਮਦ ਕੀਤੀ ਗਈ 15 ਕਿੱਲੋ ਦੇ ਕਰੀਬ ਦੀ ਹੈਰੋਇਨ ਡਰੋਨ ਰਾਹੀਂ ਭਾਰਤੀ ਖੇਤਰ ’ਚ ਪਹੁੰਚੀ ਦੱਸੀ ਜਾਂਦੀ ਹੈ। ਸਰਕਾਰ ਵਲੋਂ ਸਰਹੱਦ ਪਾਰੋਂ ਨਸ਼ਾ, ਹਥਿਆਰ ਅਤੇ ਵਿਸਫੋਟਕ ਸਮੱਗਰੀ ਨੂੰ ਰੋਕਣ ਲਈ ਐਂਟੀ ਡਰੋਨ ਸਿਸਟਮ ਤਾਂ ਲਗਾ ਦਿੱਤਾ ਗਿਆ ਹੈ, ਪਰ ਜੇਕਰ ਇਸ ਸਿਸਟਮ ਨੂੰ ਚਲਾਉਣ ਲਈ ਤਾਇਨਾਤ ਕੀਤੇ ਗਏ ਕਰਨਦੀਪ ਸਿੰਘ ਵਰਗੇ ਪੁਲਿਸ ਮੁਲਾਜ਼ਮ ਹੀ ਨਸ਼ੇ ਦੀਆਂ ਖੇਪਾਂ ਨੂੰ ਇਧਰ-ਓਧਰ ਕਰਨ ਲੱਗ ਜਾਣ ਤਾਂ ਇਹ ਸਮਗਲਿੰਗ ਪ੍ਰਕਿਰਿਆ ਕਿਵੇਂ ਸਹੀ ਢੰਗ ਨਾਲ ਚੱਲ ਸਕਦੀ ਹੈ।
ਤਰਨ ਤਾਰਨ ਜ਼ਿਲ੍ਹੇ ’ਚ ਦੋ ਅਤੇ ਅੰਮ੍ਰਿਤਸਰ ਦੀ ਸਰਹੱਦ ਉੱਪਰ ਲੱਗਾ ਹੈ ਇਕ ਐਂਟੀ ਡਰੋਨ ਸਿਸਟਮ
ਗੁਆਂਢੀ ਮੁਲਕ ਵਲੋਂ ਭਾਰਤੀ ਖ਼ੇਤਰ ਵਿਚ ਨਸ਼ਾ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਡਰੋਨਾਂ ਰਾਹੀਂ ਹੋ ਰਹੀ ਸਮਗਲਿੰਗ ਨੂੰ ਰੋਕਣ ਲਈ ਸਰਕਾਰ ਵਲੋਂ ਅਗਸਤ 2025 ਨੂੰ ਐਂਟੀ ਡਰੋਨ ਸਿਸਟਮ ਲਗਾਉਣ ਦਾ ਫ਼ੈਸਲਾ ਕੀਤਾ ਗਿਆ ...
ਅਜੀਤ ਡੈਸਕ
15-10-2026