ਭੋਪਾਲ, 17 ਅਕਤੂਬਰ (ਏਜੰਸੀ)-ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਅੱਜ ਸਵੇਰੇ ਇਕ ਟੈਂਪੂ ਟਰੈਵਲਰ ਸੜਕ ਤੋਂ ਉਤਰ ਕੇ 15 ਫੁੱਟ ਡੂੰਘੇ ਨਾਲੇ ’ਚ ਡਿੱਗ ਗਿਆ। ਇਸ ਹਾਦਸੇ ’ਚ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ 8 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਰੀਬ 9 ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਹਾਦਸਾ ਸਵੇਰੇ ਕਰੀਬ 6 ਵਜੇ ਸਿਮਲੀਆ ਥਾਣੇ ਅਧੀਨ ਐਕਸਪ੍ਰੈੱਸਵੇਅ ’ਤੇ ਖੰਭਾ ਨੰਬਰ 384 ਨੇੜੇ ਵਾਪਰਿਆ। ਸਾਰੇ ਮ੍ਰਿਤਕ ਬੈਤੂਲ ਜ਼ਿਲ੍ਹੇ ਦੇ ਮੁਲਤਾਈ ਥਾਣੇ ਅਧੀਨ ਪੈਂਦੇ ਪਿੰਡ ਘਾਟਬਿਰੋਲੀ ਦੇ ਰਹਿਣ ਵਾਲੇ ਸਨ। ਨਾਲੇ ’ਚ ਪਾਣੀ ਤੇ ਗਾਰ ਜਮ੍ਹਾਂ ਹੋਣ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਿਲ ਆਈ। ਹਾਦਸਾਗ੍ਰਸਤ ਵਾਹਨ ਨੂੰ ਬਾਹਰ ਕੱਢਣ ਤੇ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਕਰੇਨਾਂ ਦੀ ਮਦਦ ਲਈ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਨਿਊ ਮੈਡੀਕਲ ਕਾਲਜ ਹਸਪਤਾਲ ਤੇ ਐੱਮ.ਬੀ.ਐੱਸ. ਹਸਪਤਾਲ ਸਮੇਤ ਨੇੜਲੇ ਹਸਪਤਾਲਾਂ ’ਚ ਪਹੁੰਚਾਇਆ ਗਿਆ।
ਰਾਜਸਥਾਨ ’ਚ ਐਕਸਪ੍ਰੈੱਸਵੇਅ ’ਤੇ ਸੜਕ ਹਾਦਸਾ-8 ਮੌਤਾਂ
ਭੋਪਾਲ, 17 ਅਕਤੂਬਰ (ਏਜੰਸੀ)-ਰਾਜਸਥਾਨ ਦੇ ਕੋਟਾ ਜ਼ਿਲ੍ਹੇ ’ਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਅੱਜ ਸਵੇਰੇ ਇਕ ਟੈਂਪੂ ਟਰੈਵਲਰ ਸੜਕ ਤੋਂ ਉਤਰ ਕੇ 15 ਫੁੱਟ ਡੂੰਘੇ ਨਾਲੇ ’ਚ ਡਿੱਗ ਗਿਆ। ਇਸ ਹਾਦਸੇ ’ਚ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ...
ਅਜੀਤ ਡੈਸਕ
18-10-2026