ਮੁੰਬਈ, 17 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਨਾਗਰਿਕ ਤੇ ਓ. ਸੀ. ਆਈ. ਕਾਰਡ ਧਾਰਕ ਅਭਿਨੇਤਾ ਇਮਰਾਨ ਖਾਨ ਨੇ ਬੰਬੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੁੰਬਈ ਪੁਲਿਸ ਦੁਆਰਾ ਜਾਰੀ ਕੀਤੇ ਗਏ ਇਕ ਨੋਟਿਸ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਉਸਨੂੰ ਰਾਜਨੀਤਿਕ ਪ੍ਰਦਰਸ਼ਨ ’ਚ ਹਿੱਸਾ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨਿਰਦੇਸ਼ ਦਿੱਤਾ ਗਿਆ ਸੀ। 43 ਸਾਲਾ ਅਦਾਕਾਰ ਨੇ ਆਪਣੇ ਵਕੀਲ ਜ਼ੁਲਫਿਕਾਰ ਮੇਮਨ ਅਤੇ ਐਮ.ਜ਼ੈਡ.ਐਮ. ਲੀਗਲ ਰਾਹੀਂ ਦਾਇਰ ਪਟੀਸ਼ਨ ’ਚ ਨੋਟਿਸ ਨੂੰ ਗੈਰ-ਕਾਨੂੰਨੀ, ਵਿਗੜਿਆ, ਸਖ਼ਤ ਅਤੇ ਕਾਨੂੰਨ ਵਿਚ ਮਾੜਾ ਦੱਸਿਆ। ਪਟੀਸ਼ਨ ’ਚ ਹਾਈ ਕੋਰਟ ਨੂੰ ਨੋਟਿਸ ਨੂੰ ਰੱਦ ਕਰਨ ਤੇ ਅੰਤਰਿਮ ਰਾਹਤ ’ਚ ਇਸਦੇ ਸੰਚਾਲਨ ’ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਗਈ ਹੈ।
ਅਦਾਕਾਰ ਇਮਰਾਨ ਖ਼ਾਨ ਵਲੋਂ ‘ਭਾਰਤ ਛੱਡੋ’ ਨੋਟਿਸ ਨੂੰ ਹਾਈ ਕੋਰਟ ’ਚ ਚੁਣੌਤੀ
ਮੁੰਬਈ, 17 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਨਾਗਰਿਕ ਤੇ ਓ. ਸੀ. ਆਈ. ਕਾਰਡ ਧਾਰਕ ਅਭਿਨੇਤਾ ਇਮਰਾਨ ਖਾਨ ਨੇ ਬੰਬੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਮੁੰਬਈ ਪੁਲਿਸ ਦੁਆਰਾ ਜਾਰੀ ਕੀਤੇ ਗਏ ਇਕ ਨੋਟਿਸ ....
ਅਜੀਤ ਡੈਸਕ
18-10-2026