20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੈਲੀਫੋਰਨੀਆ ’ਚ ਚੋਣ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਲੋਕਾਂ ’ਚ ਦੋ ਭਾਰਤੀ ਨਾਗਰਿਕ

ਕੈਲੀਫੋਰਨੀਆ ’ਚ ਚੋਣ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ਲੋਕਾਂ ’ਚ ਦੋ ਭਾਰਤੀ ਨਾਗਰਿਕ

ਅਜੀਤ ਡੈਸਕ 20-10-2026

ਵਾਸ਼ਿੰਗਟਨ, 19 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਨਿਆਂ ਵਿਭਾਗ ਨੇ ਸੋਮਵਾਰ ਨੂੰ ਬਿਆਨ ’ਚ ਕਿਹਾ ਕਿ ਕੈਲੀਫੋਰਨੀਆ ’ਚ ਚੋਣ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 28 ‘ਗ੍ਰੀਨ ਕਾਰਡ’ ਧਾਰਕਾਂ ’ਚ ਦੋ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ। ਨਿਆਂ ਵਿਭਾਗ ਅਨੁਸਾਰ, ਅਮਨਦੀਪ ਕੌਰ (30) ਤੇ ਕਮਲੇਸ਼ ਸ਼ਾਹ (67) ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਧੋਖੇ ਨਾਲ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਈ ਅਤੇ ਨਵੰਬਰ 2024 ਦੀਆਂ ਅਮਰੀਕੀ ਚੋਣਾਂ ’ਚ ਆਪਣੀ ਵੋਟ ਪਾਈ। ਵਿਭਾਗ ਨੇ ਦੱਸਿਆ ਕਿ ਚੋਣ ਧੋਖਾਧੜੀ ਦੇ ਦੋਸ਼ੀ 28 ਵਿਅਕਤੀਆਂ ’ਚੋਂ 11 ਨੂੰ ਰਾਜ ਭਰ ’ਚ ਕੀਤੀ ਗਈ ਸਵੇਰ ਦੀ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ ‘ਆਪਰੇਸ਼ਨ ਪ੍ਰੋਟੈਕਟ ਦ ਵੋਟ’ ਤਹਿਤ ਕੀਤੀ ਗਈ, ਜਿਸਦਾ ਉਦੇਸ਼ ਅਮਰੀਕੀ ਚੋਣਾਂ ਵਿੱਚ ਧੋਖਾਧੜੀ ਨੂੰ ਰੋਕਣਾ, ਇਸਨੂੰ ਜੜ੍ਹੋਂ ਖਤਮ ਕਰਨਾ ਅਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਹੈ। ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ’ਚ ਦੋਵੇਂ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ ਜਾਂ ਨਹੀਂ।

ਪਿਛਲੀ ਖ਼ਬਰ ਅਮਿਤ ਸ਼ਾਹ ਦਾ ਘਰ ਆਉਣ ’ਤੇ ਸਵਾਗਤ ਕੀਤਾ ਜਾਵੇਗਾ-ਭੀਮ ਸਿੰਘ ਅਗਲੀ ਖ਼ਬਰ ਰਣਜੀਤ ਸਿੰਘ ਜੌਹਲ ਨੂੰ ਸਦਮਾ-ਚਾਚੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।