21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਦਿੱਲੀ ’ਚ 30 ਫੁੱਟ ਉੱਚਾ ਕਾਕਰੋਚ ਦਾ ਪੁਤਲਾ ਸਾੜਿਆ

ਦਿੱਲੀ ’ਚ 30 ਫੁੱਟ ਉੱਚਾ ਕਾਕਰੋਚ ਦਾ ਪੁਤਲਾ ਸਾੜਿਆ

ਅਜੀਤ ਡੈਸਕ 21-10-2026

ਨਵੀਂ ਦਿੱਲੀ, 20 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)-ਇਸ ਵਾਰ ਦੁਸਹਿਰੇ ਮੌਕੇ ਦਿੱਲੀ ਦੇ ਪੀਤਮਪੁਰਾ ਇਲਾਕੇ ਦੀ ‘ਕੇਸ਼ਵ ਰਾਮਲੀਲਾ ਕਮੇਟੀ’ ਵੱਲੋਂ ਐਨ.ਐਸ.ਪੀ. ਗਰਾਊਂਡ ਵਿਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 30-30 ਫੁੱਟ ਉੱਚੇ ਪੁਤਲਿਆਂ ਦੇ ਨਾਲ-ਨਾਲ ਕਾਕਰੋਚ ਦਾ ਪੁਤਲਾ ਵੀ ਸਾੜਿਆ ਗਿਆ। ਕਮੇਟੀ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਕਾਕਰੋਚ ਦੇ ਪੁਤਲੇ ਨੂੰ ਸਾੜਨ ਪਿੱਛੇ ਕੋਈ ਸਿਆਸੀ ਉਦੇਸ਼ ਨਹੀਂ ਹੈ, ਸਗੋਂ ਇਸ ਦਾ ਮਕਸਦ ਸਵੱਛ ਭਾਰਤ ਅਭਿਆਨ ਅਤੇ ਸਫ਼ਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਕਮੇਟੀ ਅਨੁਸਾਰ, ਕਾਕਰੋਚ ਨੂੰ ਗੰਦਗੀ ਦੇ ਪ੍ਰਤੀਕ ਵਜੋਂ ਦਰਸਾਉਂਦਿਆਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ, ਪੀਤਮਪੁਰਾ ਵਿਚ ਸਾੜੇ ਗਏ ਕਾਕਰੋਚ ਦੇ ਇਸ ਪੁਤਲੇ ਨੂੰ ਲੈ ਕੇ ਇੰਟਰਨੈੱਟ ’ਤੇ ਲੋਕਾਂ ਵਲੋਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਪਿਛਲੀ ਖ਼ਬਰ ਟਾਈਗਰ ਸ਼ਰੌਫ ਗੋਲੀਬਾਰੀ ਮਾਮਲੇ ’ਚ ਦਿੱਲੀ ਪੁਲਿਸ ਵਲੋਂ ਚਾਰ ਗ੍ਰਿਫ਼ਤਾਰ ਅਗਲੀ ਖ਼ਬਰ ਆਰ.ਐਸ.ਐਸ. ਇਕ ਸੰਵਿਧਾਨ ਵਿਰੋਧੀ ਪੰਥ-ਰਾਹੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।