06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਭਾਰਤ ਨੇ 6ਵੀਂ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ

ਭਾਰਤ ਨੇ 6ਵੀਂ ਵਾਰ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ

ਅਜੀਤ ਡੈਸਕ 06-11-2026

ਐੱਸ.ਏ.ਐੱਸ.ਨਗਰ, 5 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-9ਵੀਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਮੁਹਾਲੀ ਸਥਿਤ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਤੇ ਫਸਵੇਂ ਫਾਈਨਲ ਮੁਕਾਬਲੇ ਦੌਰਾਨ ਭਾਰਤ ਨੇ ਜਪਾਨ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ, ਜਦੋਂਕਿ ਕੁੱਲ 6ਵੀਂ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਮੁਕਾਬਲੇ ਦੇ ਪਹਿਲੇ ਕੁਆਰਟਰ ਵਿਚ ਜਪਾਨ ਦੇ ਖਿਡਾਰੀ ਮਾਤਸੁਮੋਟੋ ਕਾਜੂਮਾਸਾ ਨੇ ਤੀਜੇ ਮਿੰਟ ਵਿਚ ਹੀ ਮੈਦਾਨੀ ਗੋਲ ਕਰਕੇ ਜਪਾਨ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਭਾਰਤੀ ਟੀਮ ਵਲੋਂ ਪਹਿਲੇ ਤੇ ਦੂਜੇ ਕੁਆਰਟਰ ਦੇ ਅੰਤ ਤੱਕ ਗੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਕਿ ਅਸਫ਼ਲ ਰਹੀਆਂ ਪਰ ਭਾਰਤੀ ਟੀਮ ਦੇ ਖਿਡਾਰੀ ਸ਼ਿਲਾਨੰਦ ਲਾਕੜਾ ਨੇ 42ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕਰਕੇ ਸਕੋਰ ਨੂੰ 1-1 ਨਾਲ ਬਰਾਬਰ ਕਰ ਲਿਆ। ਚੌਥੇ ਕੁਆਰਟਰ ਅਤੇ ਮੈਚ ਦੇ 48ਵੇਂ ਮਿੰਟ ਵਿਚ ਭਾਰਤੀ ਟੀਮ ਦੇ ਖਿਡਾਰੀ ਦਿਲਪ੍ਰੀਤ ਸਿੰਘ ਵਲੋਂ ਮੈਦਾਨੀ ਗੋਲ ਕਰਕੇ ਭਾਰਤ ਨੂੰ 2-1 ਦੀ ਬੜਤ ਦਿਵਾਈ ਗਈ। 53ਵੇਂ ਮਿੰਟ ਵਿਚ ਜੁਗਰਾਜ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ (ਬਾਕੀ ਖੇਡ ਸਫ਼ੇ ’ਤੇ)

ਪਿਛਲੀ ਖ਼ਬਰ ਹਰਦੀਪ ਸਿੰਘ ਪੁਰੀ ਬਿਨਾਂ ਮੁਕਾਬਲਾ ਬਣੇ ਰਾਜ ਸਭਾ ਮੈਂਬਰ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਆਜ਼ਮ ਖ਼ਾਨ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।