12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮਦਰ ਡੇਅਰੀ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ

ਮਦਰ ਡੇਅਰੀ ਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ’ਚ ਵਾਧਾ

ਅਜੀਤ ਡੈਸਕ 12-11-2026

ਨਵੀਂ ਦਿੱਲੀ, 11 ਨਵੰਬਰ (ਏਜੰਸੀ)-ਦੁੱਧ ਦੀ ਸਪਲਾਈ ਵਿਚ ਕਮੀ ਤੇ ਖਰੀਦ ਲਾਗਤਾਂ ਵਿਚ ਵਾਧੇ ਦੇ ਵਿਚਕਾਰ, ਮਦਰ ਡੇਅਰੀ ਤੇ ਅਮੂਲ ਵਰਗੇ ਡੇਅਰੀ ਬ੍ਰਾਂਡ ਦੁੱਧ ਦੀਆਂ ਕੀਮਤਾਂ ਵਿਚ 2 ਤੋਂ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਜਾ ਰਹੇ ਹਨ, ਜੋ 12 ਨਵੰਬਰ ਤੋਂ ਲਾਗੂ ਹੋਵੇਗਾ । ਇਸ ਕਾਰਨ ਖਪਤਕਾਰਾਂ ਨੂੰ ਦੁੱਧ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ । ਉਦਯੋਗਿਕ ਸੂਤਰਾਂ ਅਨੁਸਾਰ, ਕੀਮਤਾਂ ਵਿਚ ਵਾਧਾ ਦੁੱਧ ਦੀ ਕਿਸਮ ਦੇ ਆਧਾਰ ’ਤੇ ਵੱਖੋ-ਵੱਖਰਾ ਹੋਵੇਗਾ । ਟੋਨਡ ਦੁੱਧ 2 ਰੁਪਏ ਪ੍ਰਤੀ ਲੀਟਰ, ਫੁੱਲ-ਕਰੀਮ ਦੁੱਧ 4 ਰੁਪਏ ਪ੍ਰਤੀ ਲੀਟਰ ਤੇ ਮੱਝ ਦਾ ਫੁੱਲ-ਕਰੀਮ ਦੁੱਧ 6 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਜਾਵੇਗਾ ।

ਪਿਛਲੀ ਖ਼ਬਰ ਰੋਜ਼-ਰੋਜ਼ ਵਧਦੀਆਂ ਦੁੱਧ ਦੀਆਂ ਕੀਮਤਾਂ ਤੋਂ ਦੁਖੀ ਹੋ ਕੇ ਮੈਂ ਬੱਕਰੀ ਹੀ ਖ਼ਰੀਦ ਲਿਆਇਆ ਅਗਲੀ ਖ਼ਬਰ ਦਿੱਲੀ ਦੇ ਪ੍ਰਦੂਸ਼ਣ ਲਈ ਪਟਾਕੇ ਸਭ ਤੋਂ ਵੱਡਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।