13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਾਰਾਮੁਲਾ ਦੇ ਜੰਗਲਾਂ ’ਚੋਂ 2 ਗ੍ਰਨੇਡ ਸਮੇਤ ਸ਼ੱਕੀ ਵਿਅਕਤੀ ਕਾਬੂ

ਬਾਰਾਮੁਲਾ ਦੇ ਜੰਗਲਾਂ ’ਚੋਂ 2 ਗ੍ਰਨੇਡ ਸਮੇਤ ਸ਼ੱਕੀ ਵਿਅਕਤੀ ਕਾਬੂ

ਅਜੀਤ ਡੈਸਕ 13-11-2026

ਸ੍ਰੀਨਗਰ, 12 ਨਵੰਬਰ (ਯੂ.ਐਨ.ਆਈ.)-ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਬਦਰਕੋਟ ਜੰਗਲੀ ਖੇਤਰ ਵਿਚ ਅੱਤਵਾਦ ਵਿਰੋਧੀ ਸਾਂਝੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ। ਇਹ ਆਪ੍ਰੇਸ਼ਨ ਬਾਰਾਮੂਲਾ ਪੁਲਿਸ, ਬੀ.ਐਸ.ਐਫ., ਫੌਜ ਦੀ 2 ਰਾਸ਼ਟਰੀ ਰਾਈਫਲਜ਼ ਅਤੇ ਸੀ.ਆਰ.ਪੀ.ਐਫ. ਵਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ ਸੀ।ਪੁਲਿਸ ਨੇ ਫੜੇ ਗਏ ਸ਼ੱਕੀ ਵਿਅਕਤੀ ਦੀ ਪਛਾਣ ਟੰਗਮਾਰਗ ਦੇ ਬਦਰਕੋਟ ਨਿਵਾਸੀ ਗੁਲਾਮ ਜੀਲਾਨੀ ਰੇਸ਼ੀ ਵਜੋਂ ਕੀਤੀ ਹੈ।ਪੁਲਿਸ ਨੇ ਦੱਸਿਆ ਕਿ ਉਸ ਕੋਲੋਂ ਇੱਕ ਹੈਂਡ ਗ੍ਰਨੇਡ ਬਰਾਮਦ ਕੀਤਾ ਗਿਆ ਸੀ ਅਤੇ ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ,ਜੰਗਲ ਵਿਚੋਂ ਇੱਕ ਹੋਰ ਲੁਕਾ ਕੇ ਰੱਖਿਆ ਗਿਆ ਗ੍ਰਨੇਡ ਵੀ ਬਰਾਮਦ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਟੰਗਮਾਰਗ ਥਾਣੇ ਵਿਚ ਇੱਕ ਐਫ.ਆਈ.ਆਰ. ਦਰਜ ਕਰ ਲਈ ਗਈ ਹੈ।

ਪਿਛਲੀ ਖ਼ਬਰ ਕਿਸ਼ਤਵਾੜ ’ਚ ਲਾਪਤਾ ਹੋਏ 2 ਐਸ.ਪੀ.ਓਜ਼ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।