16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੰਮ੍ਰਿਤਪਾਲ ਸਿੰਘ ਵਲੋਂ ਹਿਰਾਸਤੀ ਪੈਰੋਲ ਲਈ ਅਦਾਲਤ ’ਚ ਨਵੀਂ ਅਰਜ਼ੀ ਦਾਖ਼ਲ

ਅੰਮ੍ਰਿਤਪਾਲ ਸਿੰਘ ਵਲੋਂ ਹਿਰਾਸਤੀ ਪੈਰੋਲ ਲਈ ਅਦਾਲਤ ’ਚ ਨਵੀਂ ਅਰਜ਼ੀ ਦਾਖ਼ਲ

ਅਜੀਤ ਡੈਸਕ 17-11-2026

ਅੰਮ੍ਰਿਤਸਰ, 16 ਨਵੰਬਰ (ਰੇਸ਼ਮ ਸਿੰਘ)- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਬੀਤੇ ਦਿਨ ਮਿਲੀ ਇਕ ਦਿਨ ਦੀ ਹਿਰਾਸਤੀ ਪੈਰੋਲ ਦੀ ਮਿਆਦ ਲੰਘਣ ਉਪਰੰਤ ਅੱਜ ਉਨ੍ਹਾਂ ਮੁੜ ਹਿਰਾਸਤੀ ਪੈਰੋਲ ਦੀ ਮੰਗ ਕਰਦਿਆਂ ਅਦਾਲਤ ’ਚ ਨਵੀਂ ਅਰਜ਼ੀ ਦਾਖ਼ਲ ਕੀਤੀ। ਆਪਣੀ ਦਾਦੀ ਚਰਨ ਕੌਰ ਦੀਆਂ ਅੰਤਿਮ ਰਸਮਾਂ ’ਚ ਸ਼ਾਮਿਲ ਹੋਣ ਲਈ ਉਨ੍ਹਾਂ ਵਲੋਂ ਆਪਣੇ ਵਕੀਲਾਂ ਰਾਹੀਂ ਇਥੇ ਸੈਸ਼ਨ ਅਦਾਲਤ ’ਚ ਨਵੀਂ ਅਰਜ਼ੀ ਦਾਖ਼ਲ ਕਰਕੇ ਤਿੰਨ ਦਿਨ ਲਈ ਪੈਰੋਲ ਕਮ ਜ਼ਮਾਨਤ ਦੀ ਮੰਗ ਕੀਤੀ। ਅਦਾਲਤ ਵਲੋਂ ਇਸ ਅਰਜ਼ੀ ’ਤੇ ਸੁਣਵਾਈ ਕਰਦਿਆਂ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਇਥੇ ਜ਼ਿਲ੍ਹਾ ਕਚਹਿਰੀਆਂ ’ਚ ਅਰਜ਼ੀ ਦਾਇਰ ਕਰਨ ਉਪੰਰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਕੀਲ ਕਰਨਬੀਰ ਸਿੰਘ ਪੰਨੂ ਨੇ ਦੱਸਿਆ ਕਿ ਉਨ੍ਹਾਂ ਨਵੀਂ ਅਰਜ਼ੀ ’ਚ ਹੁਣ 21 ਤੋਂ 23 ਨਵੰਬਰ ਤੱਕ ਦੀ ਪੈਰੋਲ ਮੰਗੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ 13 ਨਵੰਬਰ ਨੂੰ ਅਦਾਲਤ ਵਲੋਂ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਪਰ ਇਸ ਦਾ ਸਮਾਂ ਘੱਟ ਹੋਣ ਦਾ ਹਵਾਲਾ ਦੇ ਕੇ ਡਿਬਰੂਗੜ੍ਹ ਅਸਾਮ ਦੇ ਜੇਲ੍ਹ ਪ੍ਰਸਾਸ਼ਨ ਨੇ ਅਦਾਲਤੀ ਹੁਕਮਾਂ ’ਤੇ ਅਮਲ ਕਰਨ ਤੋਂ ਅਸਮਰੱਥਾ ਜਤਾਈ ਸੀ। ਵਕੀਲ ਪੰਨੂ ਨੇ ਦੱਸਿਆ ਕਿ ਨਵੀਂ ਅਰਜ਼ੀ ਅਰਜੈਂਟ ਫਲਾਇੰਗ ਤਹਿਤ ਦਿੱਤੀ ਗਈ ਹੈ। ਪੈਰੋਲ ਦੌਰਾਨ ਹੋਣ ਵਾਲੇ ਖ਼ਰਚੇ ਸੰਬੰਧੀ ਸਵਾਲ ’ਤੇ ਵਕੀਲ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਰਵਾਇਤਾਂ ਅਤੇ ਨਿਯਮਾਂ ਅਨੁਸਾਰ ਅਜਿਹੇ ਮਾਮਲਿਆਂ ਵਿਚ ਸਾਰਾ ਖ਼ਰਚਾ ਸੂਬਾ ਸਰਕਾਰ ਵਲੋਂ ਹੀ ਚੁੱਕਿਆ ਜਾਂਦਾ ਹੈ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਮੌਜੂਦਾ ਲੋਕ ਮੈਂਬਰ ਹਨ ਅਤੇ ਇਕ ਲੋਕ ਸਭਾ ਮੈਂਬਰ ਦੀ ਯਾਤਰਾ ਅਕਸਰ ਮੁਫ਼ਤ ਹੁੰਦੀ ਹੈ ਪਰ ਇਸ ਦੇ ਬਾਵਜੂਦ ਜੋ ਵੀ ਅਦਾਲਤ ਹੁਕਮ ਕਰੇਗੀ ਉਸ ਦੀ ਪਾਲਣਾ ਕੀਤੀ ਜਾਵੇਗੀ। 

ਪਿਛਲੀ ਖ਼ਬਰ ਟਰੇਨਿੰਗ ਸੈਂਟਰ ਤੋਂ ਵਾਪਸ ਆ ਰਹੇ ਹੈੱਡ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਕੁਲਗਾਮ ’ਚ ਲਸ਼ਕਰ ਕਮਾਂਡਰ ਸਮੇਤ ਦੋ ਅੱਤਵਾਦੀ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।