19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਿੱਖ ਕੌਮ ਤੇ ਸਮਾਜ ਨੂੰ ਵੱਡੀ ਦੇਣ-ਸੰਤ ਸਮਾਜ

ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਿੱਖ ਕੌਮ ਤੇ ਸਮਾਜ ਨੂੰ ਵੱਡੀ ਦੇਣ-ਸੰਤ ਸਮਾਜ

ਅਜੀਤ ਡੈਸਕ 20-11-2026

ਨਾਨਕਸਰ ਠਾਠ ਬੜੂੰਦੀ ਵਿਖੇ ਸੰਤਾਂ ਤੇ ਰਾਜਸੀ ਆਗੂਆਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ 

ਕੁਲਵਿੰਦਰ ਸਿੰਘ ਡਾਂਗੋਂ
ਲੋਹਟਬੱਦੀ, 19 ਨਵੰਬਰ -ਨਾਨਕਸਰ ਠਾਠ ਈਸ਼ਰ ਦਰਬਾਰ ਟਰੱਸਟ ਬੜੂੰਦੀ, ਪੱਤੀ ਰੋਕੋਂ (ਲੁਧਿਆਣਾ) ਦੇ ਸਰਪ੍ਰਸਤ ਸੰਤ ਅਮਰ ਸਿੰਘ ਬੜੂੰਦੀ ਵਾਲੇ (ਪਰਮ ਸੇਵਕ ਸੰਤ ਈਸ਼ਰ ਸਿੰਘ ਨਾਨਕਸਰ ਕਲੇਰਾਂ) ਜੋ ਕਿ ਪਿਛਲੇ ਦਿਨੀਂ ਸੱਚਖੰਡ ਪਿਆਨਾ ਕਰ ਗਏ ਸਨ । ਅੱਜ ਸਮੂਹ ਸੇਵਾਦਾਰਾਂ/ਪ੍ਰਬੰਧਕਾਂ, ਗ੍ਰਾਮ ਪੰਚਾਇਤ ਬੜੂੰਦੀ ਅਤੇ ਸਮੁੱਚੀਆਂ ਸੰਗਤਾਂ ਵਲੋਂ ਉਨ੍ਹਾਂ ਦੇ ਪਰਉਪਕਾਰੀ ਕਾਰਜਾਂ ਨੂੰ ਯਾਦ ਕਰਦਿਆਂ ਦਸਹਿਰਾ ਸਮਾਗਮ ਕਰਵਾਇਆ ਗਿਆ। 13 ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਹੋਏ ਕਥਾ ਕੀਰਤਨ ਸਮਾਗਮ ਮੌਕੇ ਵੱਖ-ਵੱਖ ਸੰਪਰਦਾਵਾਂ ਦੇ ਸੰਤਾਂ-ਮਹਾਂਪੁਰਸ਼ਾਂ, ਵਿਦਵਾਨਾਂ, ਗੁਣੀ ਗਿਆਨੀ ਤੇ ਰਾਜਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਵਲੋਂ ਧਾਰਮਿਕ ਆਗੂ ਵਜੋਂ ਕੀਤੀ ਗਈ ਅਗਵਾਈ ਦੀ ਸ਼ਲਾਘਾ ਕੀਤੀ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਸਿੰਘ ਸਾਹਿਬ ਜੋਗਿੰਦਰ ਸਿੰਘ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਇਕਬਾਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਵਾਲਿਆਂ ਨੇ ਕਿਹਾ ਕਿ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਨੇ ਸਿੱਖੀ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ ਅਨੇਕਾਂ ਦੇਸ਼ਾਂ ’ਚ ਜਾ ਕੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਨ ਲਈ ਧਾਰਮਿਕ ਅਸਥਾਨਾਂ ਦੀ ਸਥਾਪਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ, ਕੀਰਤਨ ਦੀ ਸਿਖਲਾਈ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਦਾ ਨਿਰਮਾਣ ਕਰਵਾਇਆ । ਸੰਤ ਸਰਬਜੋਤ ਸਿੰਘ ਬੇਦੀ ਊਨਾ ਸਾਹਿਬ, ਬਾਬਾ ਘਾਲਾ ਸਿੰਘ, ਬਾਬਾ ਲੱਖਾ ਸਿੰਘ ਨਾਨਕਸਰ, ਸੰਤ ਕੁਲਵੰਤ ਸਿੰਘ ਭਾਈ ਕੀ ਸਮਾਧ. ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਧੰਨਾ ਸਿੰਘ ਬੜੂੰਦੀ ਪੱਤੀ ਮਾਨਾਂ, ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ, ਬਾਬਾ ਦਰਬਾਰਾ ਸਿੰਘ ਰੋਹੀਸਰ, ਬਾਬਾ ਕੁਲਵੰਤ ਸਿੰਘ ਨਾਨਕਸਰ ਭਾਈ ਕੀ ਸਮਾਧ ਨੇ ਸਮੁੱਚੇ ਸੰਤ ਸਮਾਜ ਵਲੋਂ ਕਿਹਾ ਕਿ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਸਿੱਖ ਕੌਮ ਤੇ ਸਮਾਜ ਨੂੰ ਵੱਡੀ ਦੇਣ ਸੀ ਕਿਉਂਕਿ ਉਨ੍ਹਾਂ ਦੂਜਿਆਂ ਦਾ ਦੁੱਖ-ਦਰਦ ਵੰਡਾਉਣ ਤੇ ਜੀਵਨ ਦੇ ਅਸਲ ਮਨੋਰਥ ਤੋਂ ਭਟਕੇ ਜੀਵਾਂ ਨੂੰ ਪ੍ਰਮਾਤਮਾ ਦੇ ਲੜ ਲਾਉਣ ਲਈ ਵੱਡੇ ਉਪਰਾਲੇ ਕੀਤੇ । ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਧਾਮ ਤਲਵੰਡੀ ਖੁਰਦ, ਬਾਬਾ ਕੁਲਦੀਪ ਸਿੰਘ ਮਜਾਰੀ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ, ਸੰਤ ਹਰੀ ਸਿੰਘ ਘਨੁੜਕੀ ਵਾਲੇ, ਬਾਬਾ ਸਰਬਜੋਤ ਸਿੰਘ ਡਾਂਗੋਂ ਨਾਨਕਸਰ ਦਰਬਾਰ, ਬਾਬਾ ਬਲਜੀਤ ਦਾਸ ਕੂਹਲੀ, ਬਾਬਾ ਬੱਗਾ ਸਿੰਘ ਨਾਨਕਸਰ ਬਿਰਕਾਂ ਵਾਲਿਆਂ ਨੇ ਕਿਹਾ ਸੰਤ ਬੜੂੰਦੀ ਵਾਲਿਆਂ ਦੀ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਜੋ ਲੋਕਾਂ ਦੀ ਆਰਥਿਕ, ਸਮਾਜਿਕ ਅਤੇ ਵਿੱਦਿਅਕ ਤਰੱਕੀ ਲਈ ਯਤਨ ਕੀਤੇ ਹਨ ਉਨ੍ਹਾਂ ਨਾਲ ਸਮੁੱਚੀ ਨਾਨਕਸਰ ਸੰਪਰਦਾਇ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਪੂਰਨਿਆਂ ’ਤੇ ਚੱਲਣ ਦੀ ਗਵਾਹੀ ਭਰੀ ਹੈ । ਉਨ੍ਹਾਂ ਤੋਂ ਇਲਾਵਾ ਬਾਬਾ ਤਰਲੋਚਨ ਸਿੰਘ ਸੀਂਘੜੇ ਵਾਲੇ, ਬਾਬਾ ਬਖਸੀਸ਼ ਸਿੰਘ ਫਰੀਦਕੋਟ, ਬਾਬਾ ਜਗਜੀਤ ਸਿੰਘ ਖਾਰੇ ਵਾਲੇ ਨਾਨਕਸਰ ਗੁਰਨੇ ਕਲਾਂ, ਸੰਤ ਦਵਿੰਦਰ ਸਿੰਘ ਨਿਰਮਲ ਕੁਟੀਆ ਤਰਨਤਾਰਨ, ਬਾਬਾ ਰਜਨੀਸ਼ ਸਿੰਘ ਨੱਥੂਮਾਜਰੇ ਵਾਲੇ, ਬਾਬਾ ਨਿਰਮਲ ਸਿੰਘ ਚੀਮੇ ਵਾਲੇ, ਬਾਬਾ ਸੁਖਵਿੰਦਰ ਸਿੰਘ ਸ਼ਾਂਤ, ਸੰਤ ਅਵਤਾਰ ਸਿੰਘ ਮਹੋਲੀ ਖੁਰਦ, ਬਾਬਾ ਰਜਨੀਸ਼ ਸਿੰਘ ਛਪਾਰ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਗਿਆਨੀ ਸੰਤ ਮਸਕੀਨ ਸਿੰਘ ਦੇ ਪੁੱਤਰ ਭਾਈ ਅਮਰਜੀਤ ਸਿੰਘ ਤੇ ਅਰਸ਼ਪ੍ਰੀਤ ਸਿੰਘ, ਬਾਬਾ ਮਨੀ ਸਿੰਘ ਪਿਹੋਵਾ, ਬਾਬਾ ਲਾਲ ਸਿੰਘ ਦੀਨਾ ਸਾਹਿਬ, ਸਵਾਮੀ ਓਮਾ ਨੰਦ ਭੂਰੀ ਵਾਲੇ, ਬਾਬਾ ਗੁਰਮੇਲ ਸਿੰਘ ਬੜੂੰਦੀ, ਭਾਈ ਸੋਨੂ ਸਿੰਘ, ਬਾਬਾ ਗੁਰਚਰਨ ਸਿੰਘ ਗੁਲਾਬੀ ਬਾਗ ਦਿੱਲੀ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ, ਬਾਬਾ ਗੁਰਮੀਤ ਸਿੰਘ ਕਰਨਾਲ ਵਾਲੇ, ਬਾਬਾ ਦਵਿੰਦਰ ਸਿੰਘ ਸਹਾਬਪੁਰ, ਬਾਬਾ ਤਾਰਾ ਸਿੰਘ, ਬਾਬਾ ਘੋਲਾ ਸਿੰਘ, ਬਾਬਾ ਹਾਕਮ ਸਿੰਘ ਸਹਰਾਲੀ, ਬਾਬਾ ਰਣਜੀਤ ਸਿੰਘ ਫਲੌਂਡ ਵਾਲੇ, ਬਾਬਾ ਪਰਮਿੰਦਰ ਸਿੰਘ ਸੰਧੂਆਂ, ਬਾਬਾ ਅਮਰਜੀਤ ਸਿੰਘ ਗਾਲਿਬ ਵਾਲੇ, ਬਾਬਾ ਰਣਜੀਤ ਸਿੰਘ ਬਰਨਾਲਾ, ਬਾਬਾ ਦਰਸਨ ਸਿੰਘ ਮਸਤੂਆਣਾ ਆਦਿ ਸ਼ਾਮਿਲ ਹੋਏ । ਸਟੇਜ ਦੀ ਸੇਵਾ ਰਾਗੀ ਭਾਈ ਧੰਨਾ ਸਿੰਘ ਲੁਧਿਆਣਾ ਨੇ ਨਿਭਾਈ । ਹੋਰਨਾਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਯੂ.ਕੇ., ਭਾਈ ਗੁਰਸ਼ਰਨ ਸਿੰਘ ਯੂ.ਕੇ., ਸੇਵਾਦਾਰ ਭਾਈ ਲਖਵੀਰ ਸਿੰਘ ਲੱਖਾ ਧੂਰਕੋਟ ਆਸਟ੍ਰੇਲੀਆ, ਭਾਈ ਗੁਰਚਰਨ ਸਿੰਘ ਸੇਵਾਦਾਰ ਬੜੂੰਦੀ ਠਾਠ, ਸੁਖਦੇਵ ਸਿੰਘ ਵਾਲੀਆ ਚੇਅਰਮੈਨ ਗੁਰੁ ਹਰਕ੍ਰਿਸ਼ਨ ਵਿਦਿਅਕ ਸੰਸਥਾਵਾਂ ਫੱਲੇਵਾਲ ਖੁਰਦ, ਕਰਤਾਰ ਸਿੰਘ ਡਾਇਰੈਕਟਰ ਆਨੰਦ ਈਸ਼ਰ ਪਬਲਿਕ ਸਕੂਲ ਛਪਾਰ, ਸੁਖਜਿੰਦਰ ਸਿੰਘ ਪੰਨੂ ਕੈਨੇਡਾ, ਦਰਸ਼ਨ ਸਿੰਘ ਪੰਨੂ ਕੈਨੇਡਾ, ਕਮਰਦੀਪ ਸਿੰਘ ਪੰਨੂ ਯੂ.ਐੱਸ.ਏ., ਜਰਨੈਲ ਸਿੰਘ ਰਾਮਪੁਰਾ, ਸਰਵਿੰਦਰ ਸਿੰਘ ਯੂ.ਕੇ., ਗੁਰਵਿੰਦਰ ਸਿੰਘ ਆਹਲੂਵਾਲੀਆ ਯੂ.ਕੇ., ਬਲਵਿੰਦਰ ਸਿੰਘ ਗੋਲਡੀ ਕੈਨੇਡਾ, ਗੁਰਸ਼ਰਨ ਸਿੰਘ ਬੜੂੰਦੀ ਆਦਿ ਹਾਜ਼ਰ ਸਨ । ਅੱਜ ਦੇ ਸਮਾਗਮਾਂ ਦੌਰਾਨ ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵਲੋਂ ਪਹਿਲਾਂ ਹੀ ਥਾਪੇ ਗਏ ਆਪਣੇ ਜਾਨਸ਼ੀਨ ਮੁੱਖ ਸੇਵਾਦਾਰ ਭਾਈ ਈਸ਼ਰ ਪ੍ਰਕਾਸ਼ ਸਿੰਘ ਦੇ ਦਸਤਾਰਬੰਦੀ ਕੀਤੀ ਗਈ, ਵੱਖ-ਵੱਖ ਸੰਤਾਂ-ਮਹਾਂਪੁਰਸ਼ਾਂ, ਰਾਜਸੀ ਆਗੂਆਂ, ਇਲਾਕੇ ਦੀਆਂ ਪੰਚਾਇਤਾਂ ਅਤੇ ਸੰਗਤਾਂ ਵਲੋਂ ਉਨ੍ਹਾਂ ਨੂੰ ਦਸਤਾਰਾਂ ਭੇਟ ਕੀਤੀਆਂ।

ਪਿਛਲੀ ਖ਼ਬਰ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਡਿਬਰੂਗੜ੍ਹ ਤੋਂ ਪੁੱਜੇਗੀ ਪੁਲਿਸ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ 72,000 ਸਰਕਾਰੀ ਨੌਕਰੀਆਂ ਦਿੱਤੀਆਂ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।