16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਮੀਸ਼ਾ ਨੇ ਨਤੀਜੇ 'ਚ ਹਾਸਿਲ ਕੀਤਾ ਪਹਿਲਾ ਸਥਾਨ

drinking water
ਅਜੀਤ ਡੈਸਕ 07-06-2026
ਅੱਡਾ ਸਰਾਂ, 6 ਜੂਨ (ਹਰਜਿੰਦਰ ਸਿੰਘ ਮਸੀਤੀ)-ਪ੍ਰਬੰਧਕ ਕਮੇਟੀ ਪਬਲਿਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਵਿੱਦਿਅਕ ਅਦਾਰੇ ਕਾਲਜ ਆਫ਼ ਨਰਸਿੰਗ ਅੱਡਾ ਸਰਾਂ ਦਾ ਪੋਸਟ ਬੇਸਿਕ ਨਰਸਿੰਗ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦਿਆਂ ਪਿ੍ੰ. ਲਵਦੀਪ ਕੌਰ ਵੜੈਚ ਤੇ ਵਾਈਸ ਪਿ੍ੰ. ਲਵਦੀਪ ਕੌਰ ਤਲਵਾੜ ਨੇ ਦੱਸਿਆ ਕਿ ਨਤੀਜੇ 'ਚ ਅਮੀਸ਼ਾ ਨੇ 70 .9 ਫ਼ੀਸਦੀ ਅੰਕ ਹਾਸਿਲ ਕਰਕੇ ਪਹਿਲਾਂ ਸਥਾਨ ਹਾਸਿਲ ਕੀਤਾ ਜਦਕਿ ਸੋਵਿਤਾ ਨੇ 69.7 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਪ੍ਰਭਜੋਤ ਕੌਰ ਨੇ 68.4 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸ਼ਾਨਦਾਰ ਨਤੀਜੇ ਲਈ ਕਮੇਟੀ ਪ੍ਰਧਾਨ ਪਰਮਿੰਦਰ ਸਿੰਘ, ਸੈਕਟਰੀ ਬਿਕਰਮਜੀਤ ਸਿੰਘ ਲਾਲੀ, ਜਥੇਦਾਰ ਅਵਤਾਰ ਸਿੰਘ, ਅਵਤਾਰ ਸਿੰਘ ਬੀਰਮਪੁਰ, ਹਰਭਜਨ ਸਿੰਘ ਢਿੱਲੋਂ, ਗੁਰਮੇਲ ਸਿੰਘ ਸੀਕਰੀ, ਡਾ. ਕੁਲਦੀਪ ਸਿੰਘ ਘੋੜਾਵਾਹਾ, ਰਾਕੇਸ਼ ਵੋਹਰਾ, ਤਰਸੇਮ ਸਿੰਘ ਚੌਟਾਲਾ, ਗੁਰਕਮਲ ਸਿੰਘ ਸੋਢੀ, ਸਤਨਾਮ ਸਿੰਘ ਢਿੱਲੋਂ, ਮਨਜੀਤ ਸਿੰਘ ਕੰਧਾਲਾ ਜੱਟਾਂ, ਡਾ. ਦਵਿੰਦਰ ਕੌਸ਼ਲ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੇ ਮਿਹਨਤੀ ਸਟਾਫ਼ ਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਸੜਕ ਹਾਦਸੇ ਦਾ ਸ਼ਿਕਾਰ ਹੋਈ ਲਖਵਿੰਦਰ ਕੌਰ ਸਮਾਜ 'ਤੇ ਨਹੀਂ ਬਣਨਾ ਚਾਹੁੰਦੀ ਬੋਝ ਅਗਲੀ ਖ਼ਬਰ ਬੇਰੁਜ਼ਗਾਰ ਸਹਾਇਕ ਲਾਈਨਮੈਨਾਂ 'ਤੇ ਹੋਇਆ ਪੁਲਿਸ ਦਾ ਜਬਰ ਲੋਕਤੰਤਰ ਦਾ ਘਾਣ-ਜੀ.ਟੀ.ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।