25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਤੀਆਂ ਦਾ ਤਿਉਹਾਰ ਮਨਾਇਆ

ਬੀਣੇਵਾਲ 23 ਅਗਸਤ (ਬੈਜ ਚੌਧਰੀ)- ਕਸਬਾ ਪਿੱਪਲੀਵਾਲ ਵਿਚ ਕਮਲ ਭੂੰਬਲਾ ਦੀ ਅਗਵਾਈ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੰਜੇ ਕੁਮਾਰ ਸਰਪੰਚ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 24-08-2026
ਬੀਣੇਵਾਲ 23 ਅਗਸਤ (ਬੈਜ ਚੌਧਰੀ)- ਕਸਬਾ ਪਿੱਪਲੀਵਾਲ ਵਿਚ ਕਮਲ ਭੂੰਬਲਾ ਦੀ ਅਗਵਾਈ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੰਜੇ ਕੁਮਾਰ ਸਰਪੰਚ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਤਿਉਹਾਰ ਦੌਰਾਨ ਪਿੰਡ ਦੀਆਂ ਮੁਟਿਆਰਾਂ ਨੇ ਪੰਜਾਬੀ ਵਿਰਾਸਤ ਨਾਲ ਜੁੜੇ ਗਿੱਧੇ, ਪੰਜਾਬੀ ਬੋਲੀਆਂ ਅਤੇ ਵਿਰਾਸਤੀ ਗੀਤ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਦੀ ਮਜ਼ਬੂਤ ਝਲਕ ਪੇਸ਼ ਕੀਤੀ। ਇਸ ਮੌਕੇ ਪੰਜਾਬੀ ਸੱਭਿਆਚਾਰ ਅਤੇ ਵਿਰਾਸਤੀ ਰਵਾਇਤਾਂ ਨੂੰ ਸੰਭਾਲਣ ਦਾ ਸੁਨੇਹਾ ਵੀ ਦਿੱਤਾ ਗਿਆ। ਇਸ ਮੌਕੇ ਅਮਨਦੀਪ ਚੇਚੀ, ਕਮਲ ਭੂੰਬਲਾ, ਸ਼ੇਰ ਸਿੰਘ ਜਿੰਦਲ, ਸੰਜੀਵ ਕਿੱਟੂ, ਸੋਹਣ ਲਾਲ ਪੰਚ, ਤੇਲੂ ਰਾਮ ਜਿੰਦਲ, ਜਸਵਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਲੋਕ, ਨੌਜਵਾਨ, ਮਹਿਲਾਵਾਂ ਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਬੇਅੰਤ ਸਿੰਘ ਰੰਧਾਵਾ ਮੁਕੇਰੀਆਂ ਮਾਰਕਿਟ ਕਮੇਟੀ ਦੇ ਨਵੇਂ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਕੋਟਫਤੂਹੀ ਤੋਂ ਸਤੌਜ ਸੰਗਰੂਰ ਮਹਾਂ ਰੈਲੀ ਲਈ ਐਨ. ਪੀ. ਐੱਸ. ਮੁਲਾਜ਼ਮ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।