24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿੰਨ ਦਿਨਾ ਦੀ ਪੈਰੋਲ ਦੀ ਗੱਲ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ ਕੇਂਦਰ ਸਰਕਾਰ - ਮਨਜੀਤ ਸਿੰਘ ਦਸੂਹਾ

ਖੁੱਡਾ, 23 ਅਗਸਤ (ਸਰਬਜੀਤ ਸਿੰਘ)- ਕੇਂਦਰ ਦੀ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿੰਨ ਦਿਨਾਂ ਦੀ ਪੈਰੋਲ ਦੇਣ ਦੀ ਗੱਲ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਵਰਤਾਰਾ ਕਰ ਰਹੀ ਹੈ। ਜੋ ਸਿੱਖ ਕੌਮ ਨਾਲ ਸਰਾਸਰ ਧੋਖਾ ਤੇ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਹੈ।

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਗੱਲਬਾਤ ਦੌਰਾਨ ਨਾਲ ਸੁਖਵਿੰਦਰ ਸਿੰਘ ਮੂਨਕ, ਸਰਬਜੀਤ ਸਿੰਘ ਗੋਲਡੀ ਦਸੂਹਾ। ਤਸਵੀਰ : ਸਰਬਜੀਤ ਸਿੰਘ 24-08-2026
ਖੁੱਡਾ, 23 ਅਗਸਤ (ਸਰਬਜੀਤ ਸਿੰਘ)- ਕੇਂਦਰ ਦੀ ਸਰਕਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿੰਨ ਦਿਨਾਂ ਦੀ ਪੈਰੋਲ ਦੇਣ ਦੀ ਗੱਲ ਕਰਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਵਰਤਾਰਾ ਕਰ ਰਹੀ ਹੈ। ਜੋ ਸਿੱਖ ਕੌਮ ਨਾਲ ਸਰਾਸਰ ਧੋਖਾ ਤੇ ਘੱਟ ਗਿਣਤੀਆਂ ਨਾਲ ਬੇਇਨਸਾਫ਼ੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਇਨ੍ਹਾਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਤੇ ਸਿੱਖ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਹਮੇਸ਼ਾ ਸਿੱਖਾਂ ਤੇ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਦੇਸ਼ ਵਿਚ ਦੋ ਕਾਨੂੰਨ ਲਾਗੂ ਕਰਨੇ ਲੋਕਤੰਤਰ ਦਾ ਵੱਡਾ ਘਾਣ ਹੈ ਕਿਉਂਕਿ ਜਿਹੜੇ ਨੌਜਵਾਨ ਸਿੱਖ ਭਾਈਚਾਰੇ ਨਾਲ ਸੰਬੰਧਿਤ ਆਪਣੀਆਂ ਲੰਬੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਵਿਚ ਡੱਕੇ ਹੋਏ ਹਨ। ਉਨ੍ਹਾਂ ਨੂੰ ਪੈਰੋਲ ਦੇਣ ’ਤੇ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ ਤੇ ਜਿਹੜੇ ਲੋਕਾਂ ਨੇ ਘਿਨਾਉਣੇ ਕਾਰੇ ਕੀਤੇ ਉਨ੍ਹਾਂ ਨੂੰ ਸਰਕਾਰਾਂ ਪੈਰੋਲ ਦੇ ਕੇ ਵਾਰ-ਵਾਰ ਬਾਹਰ ਕੱਢ ਰਹੀਆਂ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਸਤਿਕਾਰਯੋਗ ਮਾਤਾ ਦੀ ਨਾਜ਼ੁਕ ਸਿਹਤ ਨੂੰ ਦੇਖਦਿਆਂ ਤੇ ਰਾਜਪਾਲ ਤੇ ਪੰਜਾਬ ਸਰਕਾਰ ਵੱਲੋ ਪੈਰੋਲ ਦੀ ਲਿਖੀ ਚਿੱਠੀ ਨੂੰ ਦੇਖਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੰਬੀ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਮਾਤਾ ਨੂੰ ਮਿਲ ਸਕਣ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਗੋਲਡੀ ਦਸੂਹਾ, ਜਥੇਦਾਰ ਕਿਰਪਾਲ ਸਿੰਘ ਟਾਂਡਾ ਸਰਕਲ ਪ੍ਰਧਾਨ, ਜਥੇਦਾਰ ਜਸਵਿੰਦਰ ਸਿੰਘ ਟਾਂਡਾ ਸ਼ਹਿਰੀ ਪ੍ਰਧਾਨ ਟਾਂਡਾ, ਮਨੀ ਸਿੰਘ ਕਲੋਆ ਜ਼ਿਲ੍ਹਾ ਮੀਤ ਪ੍ਰਧਾਨ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ ਸਰਕਲ ਪ੍ਰਧਾਨ, ਬਲਜੀਤ ਸਿੰਘ ਕਾਨੂੰਗੋ ਸਰਕਲ ਪ੍ਰਧਾਨ, ਗੁਰਦੇਵ ਸਿੰਘ ਜੀਆ ਨੱਥਾ ਸਰਕਲ ਪ੍ਰਧਾਨ ਖੁੱਡਾ, ਬਲਵਿੰਦਰ ਸਿੰਘ ਮਿਆਣੀ ਸਰਕਲ ਪ੍ਰਧਾਨ ਮਿਆਣੀ, ਰਵਿੰਦਰ ਸਿੰਘ ਮੋਮੀ, ਜਥੇਦਾਰ ਮਲਕੀਤ ਸਿੰਘ ਮੂਨਕ ਖ਼ੁਰਦ, ਮੋਹਨਜੀਤ ਸਿੰਘ ਮੂਨਕ ਖ਼ੁਰਦ, ਪੰਚ ਪ੍ਰਿਥੀਪਾਲ ਸਿੰਘ ਬੋਲੇਵਾਲ, ਗੁਰਪ੍ਰੀਤ ਸਿੰਘ ਕਾਕਾ ਮੂਨਕ ਕਲਾ, ਬਾਬਾ ਰਜਿੰਦਰ ਸਿੰਘ ਖੁੱਡਾ, ਗੁਰਦੇਵ ਸਿੰਘ ਸੱਲਾਂ, ਕੋਚ ਦਲਵੀਰ ਸਿੰਘ, ਸਰਵਨ ਸਿੰਘ ਦਸ਼ਮੇਸ਼ ਨਗਰ ਟਾਂਡਾ, ਕੁਲਵੰਤ ਸਿੰਘ ਜੌਹਲ, ਡਾ. ਜਸਬੀਰ ਸਿੰਘ ਢਡਿਆਲਾ, ਸਤਵੰਤ ਸਿੰਘ ਜਾਜਾ, ਸਾਬਕਾ ਸਰਪੰਚ ਹਰਬੰਸ ਸਿੰਘ, ਕਰਨੈਲ ਸਿੰਘ ਸੈਣੀ, ਪਰਮਜੀਤ ਸਿੰਘ ਖ਼ਾਲਸਾ, ਸਰਬਜੀਤ ਸਿੰਘ, ਜਰਨੈਲ ਸਿੰਘ ਗੋਮਰ, ਸੁਖਬੀਰ ਸਿੰਘ ਕਾਕਾ ਤੋਂ ਹੋਰ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਬੰਧੀ ਤਿਆਰੀਆਂ ਮੁਕੰਮਲ- ਕਾਲਾ, ਖੁਣਖੁਣ ਅਗਲੀ ਖ਼ਬਰ ਪਗੜੀ ਸੰਭਾਲ ਜੱਟਾ ਲਹਿਰ ਦੇ ਆਗੂਆਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।