26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਖ਼ੂਨਦਾਨ ਕੈਂਪ ਲਗਾਇਆ

ਦਸੂਹਾ, 24 ਅਗਸਤ (ਕੌਸ਼ਲ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਆਸ਼ਰਮ ਦਸੂਹਾ ਵਿਖੇ ਦਾਦੀ ਪ੍ਰਕਾਸ਼ਮਣੀ ਦੇ 19ਵੇਂ ਸਿਮ੍ਰਿਤੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਆਸ਼ਰਮ ਦੀ ਮੁੱਖ ਸੰਚਾਲਕ ਬੀ.

ਅਜੀਤ ਡੈਸਕ 25-08-2026
ਦਸੂਹਾ, 24 ਅਗਸਤ (ਕੌਸ਼ਲ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਆਸ਼ਰਮ ਦਸੂਹਾ ਵਿਖੇ ਦਾਦੀ ਪ੍ਰਕਾਸ਼ਮਣੀ ਦੇ 19ਵੇਂ ਸਿਮ੍ਰਿਤੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਆਸ਼ਰਮ ਦੀ ਮੁੱਖ ਸੰਚਾਲਕ ਬੀ.ਕੇ. ਸੁਮਨ ਭੈਣ ਅਤੇ ਬੀ.ਕੇ. ਸਿਮ੍ਰਿਤੀ ਭੈਣ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਦਾ ਉਦਘਾਟਨ ਦਸੂਹਾ ਹਲਕੇ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕੀਤਾ। ਇਸ ਮੌਕੇ ਸਰਕਾਰੀ ਹਸਪਤਾਲ ਦੇ ਐੱਸ.ਐਮ.ਓ. ਡਾ. ਮਨਮੋਹਨ ਸਿੰਘ, ਬਲੱਡ ਬੈਂਕ ਦੇ ਡਾ. ਹਰਸ਼ ਅਤੇ ਉਨ੍ਹਾਂ ਦੀ ਟੀਮ ਵਲੋਂ ਖ਼ੂਨਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਡਿਸਪੈਂਸਰੀ ਤੋਂ ਡਾ. ਦਿਤਿਆ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਕੈਂਪ ਦੌਰਾਨ ਬਲੱਡ ਬੈਂਕ ਸੋਸਾਇਟੀ ਦੇ ਮਨੀਸ਼ ਚੌਧਰੀ, ਮਨਜੀਤ ਸਿੰਘ, ਗਊਸ਼ਾਲਾ ਤੋਂ ਅਰਨ ਬਾਊ, ਵਿਜੇ ਮਾਰਕੀਟ ਤੋਂ ਵਿਜੇ ਸ਼ਰਮਾ, ਪ੍ਰੋਫੈਸਰ ਗਰੀਸ਼ ਸ਼ਰਮਾ, ਬੀ.ਕੇ. ਡਾ. ਸੰਜੀਵ, ਬਿਪਨ ਭਾਈ, ਬੀ.ਕੇ. ਮਨਦੀਪ ਭੈਣ, ਬੀ.ਕੇ. ਰਾਣੀ ਭੈਣ, ਬੀ.ਕੇ. ਤੇਜੀ ਭੈਣ, ਬੀ.ਕੇ. ਰੇਨੂ ਭੈਣ, ਬੀ.ਕੇ. ਰਾਜੂ ਭਾਈ ਸਮੇਤ ਵੱਡੀ ਗਿਣਤੀ ਵਿਚ ਭਾਈ-ਭੈਣਾਂ ਨੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਆਸ਼ਰਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਖ਼ੂਨਦਾਨ ਇੱਕ ਮਹਾਨ ਸਮਾਜ ਸੇਵਾ ਹੈ ਤੇ ਦਾਦੀ ਪ੍ਰਕਾਸ਼ਮਣੀ ਦੀਆਂ ਸੇਵਾਵਾਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸੰਦੇਸ਼ ਨੂੰ ਯਾਦ ਕਰਦਿਆਂ ਅਜਿਹੇ ਸਮਾਜ ਭਲਾਈ ਦੇ ਕਾਰਜ ਲਗਾਤਾਰ ਕੀਤੇ ਜਾਣੇ ਚਾਹੀਦੇ ਹਨ। ਕੈਂਪ ਵਿਚ ਪਹੁੰਚੇ ਮਹਿਮਾਨਾਂ ਅਤੇ ਖ਼ੂਨਦਾਨੀਆਂ ਦਾ ਆਸ਼ਰਮ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਸਵਰਗਧਾਮ ਦਸੂਹਾ ਦੇ ਨਵ-ਨਿਰਮਾਣ ਲਈ ਪੁਨੀਤ ਬੱਸੀ ਦੀ ਅਗਵਾਈ ਹੇਠ ਨਵੀਂ ਮੁਹਿੰਮ ਸ਼ੁਰੂ ਅਗਲੀ ਖ਼ਬਰ ਜੋਗਾ ਸਿੰਘ ਇਬਰਾਹੀਮਪੁਰ ਵਲੋਂ ਢਾਡੀ ਵਾਰ ‘ਦੀਨ ਦੁਨੀ ਦਾ ਟਿੱਕਾ’ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।