ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ’ਚ ਨੰਗਲ ਖਨੌੜਾ ਦੇ ਖਿਡਾਰੀਆਂ ਨੇ ਕੀਤਾ ਝੰਡਾ ਬੁਲੰਦ
ਰਾਮਗੜ੍ਹ ਸੀਕਰੀ, 25 ਅਗਸਤ (ਕਟੋਚ)- ਜ਼ਿਲ੍ਹਾ ਪੱਧਰੀ ਕ੍ਰਿਕੇਟ ਟੂਰਨਾਮੈਂਟ ਅੰਡਰ-14 ਉਮਰ ਗਰੁੱਪ (ਲੜਕੇ) ਵਿਚ ਬਲਾਕ ਤਲਵਾੜਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਿਸ ਵਿਚ ਸਰਕਾਰੀ ਮਿਡਲ ਸਕੂਲ ਝਰੇੜਾ ਦੇ ਹੋਣਹਾਰ ਖਿਡਾਰੀਆਂ ਕਰਿਸ਼ ਪਟਿਆਲ ਅਤੇ ਆਦਰਸ਼ ਪ੍ਰਜਾਪੱਤੀ ਦੀ ਜੋੜੀ ਨੇ ਬਲਾਕ ਤਲਵਾੜਾ ਦਾ ਝੰਡਾ ਬੁਲੰਦ ਕੀਤਾ ਹੈ। ਸਕੂਲ ਪ੍ਰਮੁੱਖ ਸ੍ਰੀ ਪਰਸ਼ੋਤਮ ਦਾਸ ਨੇ ਅਜੀਤ ਨੂੰ ਦੱਸਿਆ ਕਿ ਉਕਤ ਦੋਵੇਂ ਖਿਡਾਰੀ ਜ਼ਿਲ੍ਹਾ ਪੱਧਰ ਦੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੇ ਹਨ ਅਤੇ ਇੱਕ ਵੀ ਮੈਚ ਨਹੀਂ ਹਾਰੇ।
ਅਜੀਤ ਡੈਸਕ
26-08-2026