30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਧਾਇਕ ਘੁੰਮਣ ਨੇ ਪਿੰਡ ਸੁਖਚੈਨਪੁਰ ਦੇ ਵਿਕਾਸ ਕਾਰਜਾਂ ਲਈ 3 ਲੱਖ ਰੁਪਏ ਦਾ ਚੈੱਕ ਦਿੱਤਾ

ਤਲਵਾੜਾ, 29 ਅਗਸਤ (ਐੱਚ. ਐੱਸ.

ਅਜੀਤ ਡੈਸਕ 30-08-2026
ਤਲਵਾੜਾ, 29 ਅਗਸਤ (ਐੱਚ.ਐੱਸ. ਮਿੱਠੂ)- ਪਿੰਡ ਸੁਖਚੈਨਪੁਰ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਘੁੰਮਣ ਵਲੋਂ 3 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਲੰਮੇ ਸਮੇਂ ਬਾਅਦ ਪਿੰਡ ਵਿਚ ਵਿਕਾਸ ਕਾਰਜ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਿਧਾਇਕ ਘੁੰਮਣ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਲੋਕ ਹਿਤ ਵਿਚ ਕਈ ਕੰਮ ਕੀਤੇ ਹਨ, ਜਿਸ ਕਾਰਨ ਲੋਕ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ ਅਤੇ ਆਉਣ ਵਾਲੇ ਸਮੇਂ ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਇਸ ਮੌਕੇ ਸਰਪੰਚ ਸੁਖਚੈਨਪੁਰ ਰਾਜੇਸ਼ ਕੁਮਾਰ, ਪੰਚ ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਵਿਕਰਮ ਸਿੰਘ, ਸੁਦੇਸ਼ ਕੁਮਾਰੀ, ਪੰਚ ਸੋਨੀਆ, ਸੁਮਨ ਰਾਜਪੂਤ ਪ੍ਰਧਾਨ, ਅਸ਼ੋਕ ਕੁਮਾਰ ‘ਆਪ’ ਆਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੁਮਾਰ, ਸਰਪੰਚ ਟੋਹਲੂ ਧਰਮਵੀਰ ਸਿੰਘ, ਸਰਪੰਚ ਭੂੰਬੋਤਾੜ ਕਮਲ ਕਿਸ਼ੋਰ ਅਤੇ ਡਾ. ਸ਼ਿਵ ਦੱਤ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਖੁਆਸਪੁਰ ਹੀਰਾਂ ਵਿਖੇ ਮਨਾਇਆ ਗਿਆ ਨੈਸ਼ਨਲ ਸਪੋਰਟਸ ਡੇਅ ਅਗਲੀ ਖ਼ਬਰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ‘ਰਾਸ਼ਟਰੀ ਖੇਡ ਦਿਵਸ’ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।