ਲੁਟੇਰਾ ਸਕੂਲ ਅਧਿਆਪਕਾ ਦੀ ਵਾਲੀ ਝਪਟ ਕੇ ਫ਼ਰਾਰ
ਕੋਟਫ਼ਤੂਹੀ, 29 ਅਗਸਤ (ਅਵਤਾਰ ਸਿੰਘ ਅਟਵਾਲ)-ਮੋਟਰਸਾਈਕਲ ਸਵਾਰ ਇਕ ਲੁਟੇਰੇ ਵਲੋਂ ਇੱਕ ਸਕੂਲ ਅਧਿਆਪਕਾ ਦੀ ਕੰਨ ਦੀ ਇੱਕ ਵਾਲੀ ਖੋਹ ਕੇ ਫ਼ਰਾਰ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਅਜਨੋਹਾ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਵਜੋਂ ਸੇਵਾ ਨਿਭਾ ਰਹੀ ਮੈਡਮ ਦਰਸ਼ਨ ਕੌਰ ਨਿਵਾਸੀ ਪਿੰਡ ਠੱਕਰਵਾਲ ਮੌਜੋਮਜਾਰਾ ਆਪਣਾ ਕੋਈ ਨਿੱਜੀ ਕੰਮ ਕਰਨ ਉਪਰੰਤ ਹੁਸ਼ਿਆਰਪੁਰ ਤੋਂ ਆਪਣੇ ਪਤੀ ਕਮਲਜੀਤ ਸਿੰਘ ਨਾਲ ਮੇਹਟੀਆਣਾ ਵੱਲ ਨੂੰ ਮੋਟਰਸਾਈਕਲ ’ਤੇ ਆ ਰਹੇ ਸਨ ਤਾਂ ਪਿੱਛੋਂ ਘਾਤ ਲਾ ਕੇ ਆ ਰਹੇ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਦੇ ਕੰਨ ਦੀ ਸੋਨੇ ਦੀ ਵਾਲੀ ਝਪਟ ਕੇ ਤੇਜ਼ੀ ਨਾਲ ਅੱਗੇ ਵੱਲ ਨੂੰ ਫ਼ਰਾਰ ਹੋ ਗਿਆ ।
ਮੈਡਮ ਦਰਸ਼ਨ ਕੌਰ ਨਿਵਾਸੀ ਪਿੰਡ ਠੱਕਰਵਾਲ ਮੌਜੋਮਜਾਰਾ ਤੇ ਉਸਦਾ ਪਤੀ ਕਮਲਜੀਤ ਸਿੰਘ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ. ਅਵਤਾਰ ਸਿੰਘ ਅਟਵਾਲ
30-08-2026