31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਬਿਜਲੀ ਸਪਲਾਈ ਨੂੰ ਲੈ ਕੇ ਲੋਕਾਂ ’ਚ ਸਰਕਾਰ ਖ਼ਿਲਾਫ਼ ਭਾਰੀ ਰੋਸ-ਟਿੰਮੀ ਸ਼ਾਹੀ

ਹਰਿਆਣਾ, 30 ਅਗਸਤ (ਹਰਮੇਲ ਸਿੰਘ ਖੱਖ)- ਪੰਜਾਬ ਸਰਕਾਰ ਵੱਲੋਂ ਲੋਕਾਂ ਨਿਰਵਿਘਨ ਬਿਜਲੀ ਸਹੂਲਤ ਦੇਣ ਦੇ ਕੀਤੇ ਜਾ ਰਹੇ ਵਾਅਦੇ ਅੱਜ ਖੋਖਲੇ ਸਾਬਤ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਿੰਦਰ ਸਿੰਘ ਟਿੰਮੀ ਸ਼ਾਹੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਭੂੰਗਾ ਨੇ ਕੀਤਾ।

ਅਜੀਤ ਡੈਸਕ 31-08-2026
ਹਰਿਆਣਾ, 30 ਅਗਸਤ (ਹਰਮੇਲ ਸਿੰਘ ਖੱਖ)- ਪੰਜਾਬ ਸਰਕਾਰ ਵੱਲੋਂ ਲੋਕਾਂ ਨਿਰਵਿਘਨ ਬਿਜਲੀ ਸਹੂਲਤ ਦੇਣ ਦੇ ਕੀਤੇ ਜਾ ਰਹੇ ਵਾਅਦੇ ਅੱਜ ਖੋਖਲੇ ਸਾਬਤ ਹੋ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਿੰਦਰ ਸਿੰਘ ਟਿੰਮੀ ਸ਼ਾਹੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਭੂੰਗਾ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੱਕ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕ ਪਹਿਲਾਂ ਬੇਹਾਲ ਹੋਏ ਪਏ ਹਨ, ਹੁਣ ਬਿਜਲੀ ਦੀ ਮਾੜੀ ਸਪਲਾਈ ਨੇ ਸਰਕਾਰ ਕੀਤੇ ਗਏ ਵਾਅਦੇ ਖੋਖਲੇ ਸਾਬਤ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਫ਼ਤਰ ਹਰਿਆਣਾ ਅਧੀਨ ਆਉਂਦੇ ਹਰ ਇਕ ਫੀਡਰ ਅੰਦਰ ਨਿੱਤ ਦਿਨ ਲੰਬੇ ਲੰਬੇ ਕੱਟ ਲਗਾਏ ਜਾ ਰਹੇ ਹਨ ਜਿਸ ਨਾਲ ਲੋਕਾਂ ਵਿਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ। ਉਨ੍ਹਾਂ ਕਿਹਾ ਕਿ ਜਿੱਥੇ ਘਰਾਂ ਅੰਦਰ ਬਿਜਲੀ ਸਪਲਾਈ ਤੋਂ ਲੋਕ ਦੁਖੀ ਹਨ ਉੱਥੇ ਹੀ ਕਿਸਾਨ ਵੀ ਡਾਢੇ ਤੰਗ ਹਨ ਕਿਉਂਕਿ ਫ਼ਸਲਾਂ ਨੂੰ ਪਾਣੀ ਦੇਣ ਲਈ ਮੋਟਰਾਂ ’ਤੇ ਵੀ ਬਿਜਲੀ ਸਪਲਾਈ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਮੁਫ਼ਤ ਬਿਜਲੀ ਦੇਣ ਦਾ ਢਿੰਡੋਰਾ ਪਿੱਟ ਰਹੀ ਹੈ ਪਰ ਲੋਕਾਂ ਤੱਕ ਤਾਂ ਲੋੜ ਪੈਣ ’ਤੇ ਬਿਜਲੀ ਸਪਲਾਈ ਨਹੀਂ ਪਹੁੰਚ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦੀ ਸਪਲਾਈ ਨਾ ਮਿਲਣ ਨਾਲ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਬੁਰਾ ਹਾਲ ਹੋ ਰਿਹਾ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਝੂਠੀਆਂ ਮਸ਼ਹੂਰੀਆਂ ਕਰਨ ਦੀ ਬਿਜਾਏ ਅਸਲੀਅਤ ਨੂੰ ਸਮਝੇ ਤੇ ਨਿਰਵਿਘਨ ਬਿਜਲੀ ਸਪਲਾਈ ਦੇਵੇ।
ਪਿਛਲੀ ਖ਼ਬਰ ਬਰਸਾਤਾਂ ਦੇ ਮੌਸਮ ’ਚ ਵਧਦੀ ਹੈ ਸੱਪਾਂ ਦੀ ਆਮਦ, ਬਚਾਅ ਲਈ ਜਾਗਰੂਕ ਹੋਣਾ ਜ਼ਰੂਰੀ ਅਗਲੀ ਖ਼ਬਰ ਪਿੰਡ ਪੁਰਾਣਾ ਭੰਗਾਲਾ ਵਿਖੇ ਸਰਬਜੋਤ ਸਿੰਘ ਸਾਬੀ ਨੇ ਲੋਕ ਮਿਲਣੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।