01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਿਲਵਰ ਓਕ ਇੰਟਰਨੈਸ਼ਨਲ ਸਕੂਲ ਦੇ ਪਾਸ-ਆਊਟ ਵਿਦਿਆਰਥੀ ਹੇਮੰਤ ਸ਼ਰਮਾ ਦੀ ਹੋਈ ਯੂ.ਐੱਸ. ਆਰਮੀ ’ਚ ਚੋਣ

ਟਾਂਡਾ ਉੜਮੁੜ, 31 ਅਗਸਤ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਸੁਨਹਿਰੀ ਇਤਿਹਾਸ ਵਿਚ ਇੱਕ ਹੋਰ ਸ਼ਾਨਦਾਰ ਪੰਨਾ ਉਸ ਵੇਲੇ ਜੁੜ ਗਿਆ ਜਦੋਂ ਸਕੂਲ ਦੇ ਪਾਸ ਆਊਟ ਵਿਦਿਆਰਥੀ ਹੇਮੰਤ ਸ਼ਰਮਾ ਦੀ ਯੂ. ਐੱਸ.

ਹੇਮੰਤ ਸ਼ਰਮਾ। 01-09-2026
ਟਾਂਡਾ ਉੜਮੁੜ, 31 ਅਗਸਤ (ਭਗਵਾਨ ਸਿੰਘ ਸੈਣੀ)- ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਸੁਨਹਿਰੀ ਇਤਿਹਾਸ ਵਿਚ ਇੱਕ ਹੋਰ ਸ਼ਾਨਦਾਰ ਪੰਨਾ ਉਸ ਵੇਲੇ ਜੁੜ ਗਿਆ ਜਦੋਂ ਸਕੂਲ ਦੇ ਪਾਸ ਆਊਟ ਵਿਦਿਆਰਥੀ ਹੇਮੰਤ ਸ਼ਰਮਾ ਦੀ ਯੂ.ਐੱਸ. ਆਰਮੀ ਵਿਚ ਚੋਣ ਹੋਈ। ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪ੍ਰਿੰਸੀਪਲ ਮੁਨੀਸ਼ਾ ਸੰਗਰ ਨੇ ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹੇਮੰਤ ਸ਼ਰਮਾ ਨਰਸਰੀ ਕਲਾਸ ਤੋ ਬਾਰ੍ਹਵੀਂ ਕਲਾਸ ਤੱਕ ਸਕੂਲ ਦਾ ਹੋਣਹਾਰ ਵਿਦਿਆਰਥੀ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਹੇਮੰਤ ਸ਼ਰਮਾ ਆਪਣੇ ਸਕੂਲਿੰਗ ਦੇ ਦੌਰਾਨ ਸਕੂਲ ਦੇ ਪ੍ਰੀਫੈਕਟ ਵਜੋਂ ਸੇਵਾ ਨਿਭਾ ਚੁੱਕਾ ਹੈ, ਉੱਥੇ ਹੀ ਉਹ ਨੈਸ਼ਨਲ ਲੈਵਲ ਦਾ ਸ਼ੂਟਰ ਵੀ ਰਹਿ ਚੁੱਕਾ ਹੈ। ਪ੍ਰਿੰਸੀਪਲ ਸੰਗਰ ਨੇ ਦੱਸਿਆ ਕਿ ਹੇਮੰਤ ਸ਼ਰਮਾ ਦੀ 12ਵੇਂ ਬਰੈਵੋ ਕੋਂਬੈਕਟ ਇੰਜੀਨੀਅਰ ਵਜੋਂ 35ਵੀਂ ਬਰੈਵੋ ਇੰਜੀਨੀਅਰ ਬਟਾਲੀਅਨ ਵਿਚ ਯੂ.ਐੱਸ. ਆਰਮੀ ਦੇ ਵਿਚ ਨਿਯੁਕਤੀ ਹੋਈ। ਚੇਅਰਮੈਨ ਤਰਲੋਚਨ ਸਿੰਘ ਨੇ ਬੇਹੱਦ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਬੱਚੇ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਅਧਿਆਪਕਾਂ, ਮਾਪਿਆਂ ਅਤੇ ਬੱਚਿਆਂ ਦੇ ਖ਼ੁਦ ਵੱਲੋਂ ਕੀਤੀ ਅਣਥੱਕ ਮਿਹਨਤ ਦਾ ਨਤੀਜਾ ਹੈ ਕਿ ਸਿਲਵਰ ਓਕ ਸਕੂਲ ਦੇ ਬੱਚੇ ਵਿਦੇਸ਼ਾਂ ਵਿਚ ਜਾ ਕੇ ਇਨ੍ਹਾਂ ਬੁਲੰਦੀਆਂ ਨੂੰ ਛੂਹ ਰਹੇ ਹਨ। ਚੇਅਰਮੈਨ ਤਰਲੋਚਨ ਸਿੰਘ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਸਿਲਵਰ ਓਕ ਸਕੂਲ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਆਧੁਨਿਕ ਸਹੂਲਤ ਦੇ ਕੇ ਦੁਨੀਆ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਕਾਬਲ ਬਣਾਉਂਦੇ ਹਾਂ ਤੇ ਭਵਿੱਖ ਵਿਚ ਵੀ ਅਸੀਂ ਅਜਿਹੇ ਮੀਲ ਪੱਥਰ ਛੱਡਦੇ ਰਹਾਂਗੇ। ਇਸ ਮੌਕੇ ਮੈਨੇਜਰ ਗਜਿੰਦਰ ਪਾਲ ਸਿੰਘ, ਤਰਨ ਸੈਣੀ, ਰਿਸੋਰਸ ਕੋਆਰਡੀਨੇਟਰ ਬਿਕਰਮਜੀਤ ਸਿੰਘ ਭੇਲਾ, ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਸੁਰੇਸ਼, ਪੰਕਜ, ਸੁਸ਼ੀਲ ਕੁਮਾਰ, ਬਲਦੇਵ, ਵਿਸ਼ਾਲੀ, ਗੁਰਪ੍ਰੀਤ, ਨੇਹਾ, ਸੁਮਨ, ਸਿਲਵੀ, ਆਸ਼ਾ, ਆਰਤੀ, ਮੋਨਿਕਾ, ਰਮਨ, ਤਰਨ, ਪੁਸ਼ਪਾ, ਰਜਿੰਦਰ, ਅਮਰਪ੍ਰੀਤ , ਅਮਨ ਜੋਤ, ਅਮਨਦੀਪ ਤੇ ਹੋਰ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਹਾਜੀਪੁਰ ਦੇ ਸਰਪੰਚ ਖ਼ਿਲਾਫ਼ 8 ਪੰਚਾਇਤ ਮੈਂਬਰਾਂ ਨੇ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਮਨਜੀਤ ਸਿੰਘ ਦਸੂਹਾ ਬਣੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹਲਕਾ ਉੜਮੁੜ ਟਾਂਡਾ ਦੇ ਕੋਆਰਡੀਨੇਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।