01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਟਰਾਂਸਪੋਰਟਰਾਂ ’ਤੇ ਵਧ ਰਹੇ ਟੈਕਸਾਂ ਦੇ ਬੋਝ ਤੇ ਗੈਰ-ਰਜਿਸਟਰਡ ਵਾਹਨ ਵਾਲਿਆਂ ਨੂੰ ਕੰਮ ਦੇਣ ਵਿਰੁੱਧ ਟਰੱਕ ਯੂਨੀਅਨ ਵਲੋਂ ਰੋਸ ਮੁਜ਼ਾਹਰਾ

ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ)- ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਟਰਾਂਸਪੋਰਟਰਾਂ ’ਤੇ ਟੈਕਸਾਂ ਦੇ ਵਧਾਏ ਰਹੇ ਭਾਰ ਨੇ ਟਰੱਕ ਆਪ੍ਰੇਟਰਾਂ ਨੂੰ ਤਬਾਹੀ ਕੰਡੇ ਪਹੁੰਚਾਉਣ ਲਈ ਮਾਹਿਲਪੁਰ ਟਰੱਕ ਯੂਨੀਅਨ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਟਰਾਂਸਪੋਰਟਰ ਇਕੱਲਾ ਟੈਕਸਾਂ ਦੀ ਭਰਮਾਰ ਥੱਲੇ ਹੀ ਨਹੀਂ ਦੱਬ ਰਿਹਾ ਹੈ ਅਤੇ ਨਾਲ ਹੀ ਕੰਮ ਵੀ ਗੈਰ-ਰਜਿਸਟਰਡ ਟਰਾਲੀਆਂ ਵਾਲਿਆਂ ਨੂੰ ਸ਼ਰੇਆਮ ਸਰਕਾਰ ਦੀ ਸ਼ਹਿ ‘ਤੇ ਗੈਰ-ਕਾਨੂੰਨੀ ਤੌਰ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ ਤੇ ਦੇਸ਼ ਦੀ ਆਰਥਿਕਤਾ ‘ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਰਕਾਰ ਉਨ੍ਹਾਂ ਨੂੰ 5 ਪੈਸੇ ਦੀ ਵੀ ਸਹੂਲਤ ਮੁਹੱਈਆ ਨਹੀਂ ਕਰਵਾ ਰਹੀ।

ਅਜੀਤ ਡੈਸਕ 01-09-2026
ਹੁਸ਼ਿਆਰਪੁਰ, 31 ਅਗਸਤ (ਬਲਜਿੰਦਰਪਾਲ ਸਿੰਘ)- ਸਰਕਾਰਾਂ ਦੀਆਂ ਗਲਤ ਨੀਤੀਆਂ ਅਤੇ ਟਰਾਂਸਪੋਰਟਰਾਂ ’ਤੇ ਟੈਕਸਾਂ ਦੇ ਵਧਾਏ ਰਹੇ ਭਾਰ ਨੇ ਟਰੱਕ ਆਪ੍ਰੇਟਰਾਂ ਨੂੰ ਤਬਾਹੀ ਕੰਡੇ ਪਹੁੰਚਾਉਣ ਲਈ ਮਾਹਿਲਪੁਰ ਟਰੱਕ ਯੂਨੀਅਨ ਵਿਚ ਟਰੱਕ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਬੈਂਸ ਅਤੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਤੇ ਕਿਹਾ ਕਿ ਟਰਾਂਸਪੋਰਟਰ ਇਕੱਲਾ ਟੈਕਸਾਂ ਦੀ ਭਰਮਾਰ ਥੱਲੇ ਹੀ ਨਹੀਂ ਦੱਬ ਰਿਹਾ ਹੈ ਅਤੇ ਨਾਲ ਹੀ ਕੰਮ ਵੀ ਗੈਰ-ਰਜਿਸਟਰਡ ਟਰਾਲੀਆਂ ਵਾਲਿਆਂ ਨੂੰ ਸ਼ਰੇਆਮ ਸਰਕਾਰ ਦੀ ਸ਼ਹਿ ‘ਤੇ ਗੈਰ-ਕਾਨੂੰਨੀ ਤੌਰ ‘ਤੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ, ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੇ ਹਨ ਤੇ ਦੇਸ਼ ਦੀ ਆਰਥਿਕਤਾ ‘ਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਰਕਾਰ ਉਨ੍ਹਾਂ ਨੂੰ 5 ਪੈਸੇ ਦੀ ਵੀ ਸਹੂਲਤ ਮੁਹੱਈਆ ਨਹੀਂ ਕਰਵਾ ਰਹੀ। ਧੀਮਾਨ ਨੇ ਦੱਸਿਆ ਕਿ ਪਹਿਲਾਂ ਟਰੱਕ ਖ਼ਰੀਦਣ ‘ਤੇ ਉਸ ਦੀ ਕੀਮਤ ‘ਤੇ 18 ਫ਼ੀਸਦੀ ਜੀ.ਐਸ.ਟੀ. ਟੈਕਸਂਅਗਰ ਟਰੱਕ ਦੀ ਕੀਮਤ 30,00,000 ਲੱਖ ਹੈ ਤਾਂ ਉਸ ’ਤੇ ਜੀ.ਐਸ.ਟੀ. 5,40,000 ਲੱਖ ਰੁਪਏ ਦੇਣਾ ਪੈਂਦਾ ਹੈ। ਬੈਂਕ ਦੇ ਕਰਜ਼ੇ ਦਾ ਵਿਆਜ, ਇੰਸ਼ੋਰੈਂਸ ਦਾ ਖਰਚਾ ਫਿਰ ਉਸ ‘ਤੇ 18 ਫ਼ੀਸਦੀ ਜੀ.ਐਸ.ਟੀ. ਅਤੇ ਜੇਕਰ 6 ਵੀਲ੍ਹਰ ਟਰੱਕ ਹੈ ਤਾਂ 50,000 ਇੰਸ਼ੋਰੈਂਸ ਪ੍ਰੀਮੀਅਰ ਤੇ ਜੀ.ਐਸ.ਟੀ. 18 ਫ਼ੀਸਦੀ ਕੁੱਲ 59, 000 ਰੁਪਏ ਇਸੇ ਤਰ੍ਹਾਂ 16 ਤੋਂ 18 ਵੀਲ੍ਹਰ ਟਰੱਕ ਦੇ ਖਰਚੇ ਵੀ ਬਹੁਤ ਵੱਧ ਜਾਂਦੇ ਹਨ। ਧੀਮਾਨ ਨੇ ਦੱਸਿਆ ਕਿ ਐਨੇ ਟੈਕਸ ਦੇਣ ਦੇ ਬਾਵਜੂਦ ਸਰਕਾਰ ਟਰਾਂਸਪੋਰਟਰਾਂ ਨੂੰ ਕੋਈ ਰਾਹਤ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰਾਂ ਦਾ ਕੰਮ ਪੰਜਾਬ ਸਰਕਾਰ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਦੇ ਕੇ ਟਰੱਕ ਆਪ੍ਰੇਟਰਾਂ ਦਾ ਹੋਰ ਭੱਠਾ ਬੈਠਾ ਰਹੀ ਹੈ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਟਰੱਕ ਟਰਾਂਸਪੋਰਟਰਾਂ ਨੂੰ ਪਹਿਲ ਦੇ ਆਧਾਰ ‘ਤੇ ਕੰਮ ਦਿੱਤਾ ਜਾਵੇ। ਇਸ ਮੌਕੇ ਗੁਰਦੀਪ ਸਿੰਘ, ਬਾਲ ਕ੍ਰਿਸ਼ਨ, ਗੁਰਮੀਤ ਸਿੰਘ, ਇੰਦਰਜੀਤ ਸਿੰਘ, ਬਲਵੀਰ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ, ਕੁਲਵੀਰ ਸਿੰਘ, ਸੁੱਚਾ ਸਿੰਘ, ਪਲਵਿੰਦਰ ਸਿੰਘ, ਹਰਜੀਤ ਸਿੰਘ ਬੈਂਸ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ ਗਰਚਾ, ਵਰਿੰਦਰ ਸਿੰਘ, ਮੇਹਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਗਾਮੀ ਚੋਣਾਂ ਲਈ ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਅਜੈ ਕੌਸ਼ਲ ਨੇ ਦਾਅਵੇਦਾਰੀ ਪੇਸ਼ ਕੀਤੀ ਭਾਰਤੀ ਜਨ... ਅਗਲੀ ਖ਼ਬਰ ਹਾਜੀਪੁਰ ਦੇ ਸਰਪੰਚ ਖ਼ਿਲਾਫ਼ 8 ਪੰਚਾਇਤ ਮੈਂਬਰਾਂ ਨੇ ਖੋਲ੍ਹਿਆ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।