ਹੈੱਡਮਾਸਟਰ ਬਲਬੀਰ ਸਿੰਘ ਦੀ ਸੇਵਾ ਮੁਕਤੀ’ ਤੇ ਸਨਮਾਨ ਸਮਾਰੋਹ ਕਰਵਾਇਆ
ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਸਰਕਾਰੀ ਅਧਿਆਪਕ ਵਜੋਂ 34 ਸਾਲ ਸੇਵਾ ਨਿਭਾਉਣ ਵਾਲੇ ਹੈੱਡਮਾਸਟਰ ਬਲਬੀਰ ਸਿੰਘ ਦੀ ਸੇਵਾ ਮੁਕਤੀ ਮੌਕੇ ਸਰਕਾਰੀ ਹਾਈ ਸਕੂਲ ਟੂਟੋਮਜਾਰਾ ਦੇ ਸਮੂਹ ਸਟਾਫ਼ ਵਲੋਂ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਮੈਡਮ ਵਰਿੰਦਰ ਕੌਰ, ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਬਹਾਦਰ ਸਿੰਘ, ਪੰਜਾਬ ਸਕੂਲ ਟੀਚਰ ਯੂਨੀਅਨ ਦੇ ਹਰਭਜਨ ਸਿੰਘ ਅਜਨੋਹਾ ਨੇ ਕਿਹਾ ਕਿ ਹੈੱਡਮਾਸਟਰ ਬਲਬੀਰ ਸਿੰਘ ਵੱਖ-ਵੱਖ ਸਰਕਾਰੀ ਸਕੂਲਾਂ ’ਚ ਪੂਰੀ ਸਰਵਿਸ ਬੇਦਾਗ਼ ਤੇ ਇਮਾਨਦਾਰੀ ਨਾਲ ਕੀਤੀ।
ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਸਰਕਾਰੀ ਅਧਿਆਪਕ ਵਜੋਂ 34 ਸਾਲ ਸੇਵਾ ਨਿਭਾਉਣ ਵਾਲੇ ਹੈੱਡਮਾਸਟਰ ਬਲਬੀਰ ਸਿੰਘ ਦੀ ਸੇਵਾ ਮੁਕਤੀ ਮੌਕੇ ਸਰਕਾਰੀ ਹਾਈ ਸਕੂਲ ਟੂਟੋਮਜਾਰਾ ਦੇ ਸਮੂਹ ਸਟਾਫ਼ ਵਲੋਂ ਸਨਮਾਨ ਸਮਾਰੋਹ ਕਰਵਾਇਆ। ਇਸ ਮੌਕੇ ਮੈਡਮ ਵਰਿੰਦਰ ਕੌਰ, ਪੰਜਾਬ ਸਰਕਾਰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਬਹਾਦਰ ਸਿੰਘ, ਪੰਜਾਬ ਸਕੂਲ ਟੀਚਰ ਯੂਨੀਅਨ ਦੇ ਹਰਭਜਨ ਸਿੰਘ ਅਜਨੋਹਾ ਨੇ ਕਿਹਾ ਕਿ ਹੈੱਡਮਾਸਟਰ ਬਲਬੀਰ ਸਿੰਘ ਵੱਖ-ਵੱਖ ਸਰਕਾਰੀ ਸਕੂਲਾਂ ’ਚ ਪੂਰੀ ਸਰਵਿਸ ਬੇਦਾਗ਼ ਤੇ ਇਮਾਨਦਾਰੀ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਾਤਾ ਰਤਨ ਕੌਰ, ਪਤਨੀ ਨੀਲਮ ਬਾਲਾ, ਪੂਨਮ ਬੇਦੀ, ਵਰਿੰਦਰ ਕੌਰ, ਰੇਨੂ ਬਾਲਾ, ਵਨੀਤਾ ਜੱਸਲ, ਅਮਰੀਕ ਸਿੰਘ, ਅਨੀਤਾ ਰਾਣੀ, ਕੁਲਦੀਪ ਸਿੰਘ, ਕੁਲਵਿੰਦਰ ਕੌਰ ਮਨਦੀਪ ਕੌਰ, ਪ੍ਰਵੀਨ ਕੌਰ, ਮਨਦੀਪ ਸਿੰਘ, ਰਵਿੰਦਰ ਕੁਮਾਰ, ਮਨਜਿੰਦਰ ਕੁਮਾਰ ਬੀ. ਆਰ. ਸੀ., ਦਲਵੀਰ ਸਿੰਘ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਚੇਅਰਮੈਨ, ਜਸਵੀਰ ਸਿੰਘ ਉਪ-ਚੇਅਰਮੈਨ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।