11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

76 ਵਾਂ ਛਿੰਝ ਮੇਲਾ ਕੱਲ੍ਹ ਤੋਂ

ਰਾਮਗੜ੍ਹ ਸੀਕਰੀ, 10 ਸਤੰਬਰ (ਕਟੋਚ)-ਕੰਢੀ ਇਲਾਕੇ ਦਾ ਪ੍ਰਸਿੱਧ 76ਵਾਂ ਛਿੰਝ ਮੇਲਾ 12 ਸਤੰਬਰ ਤੋਂ ਸ਼ੁਰੂ ਹੋਵੇਗਾ। ਗਰਾਮ ਸੁਧਾਰ ਦੰਗਲ ਕਮੇਟੀ ਰਜਿ.

ਅਜੀਤ ਡੈਸਕ 11-09-2026
ਰਾਮਗੜ੍ਹ ਸੀਕਰੀ, 10 ਸਤੰਬਰ (ਕਟੋਚ)-ਕੰਢੀ ਇਲਾਕੇ ਦਾ ਪ੍ਰਸਿੱਧ 76ਵਾਂ ਛਿੰਝ ਮੇਲਾ 12 ਸਤੰਬਰ ਤੋਂ ਸ਼ੁਰੂ ਹੋਵੇਗਾ। ਗਰਾਮ ਸੁਧਾਰ ਦੰਗਲ ਕਮੇਟੀ ਰਜਿ. ਤਲਵਾੜਾ ਵਲੋਂ ਕਰਵਾਏ ਜਾ ਰਹੇ ਛਿੰਝ ਮੇਲੇ ਵਿਚ ਦੇਸ਼ ਦੇ ਨਾਮੀ ਪਹਿਲਵਾਨ ਆਪਣੀ ਕੁਸ਼ਤੀ ਕਲਾ ਤੇ ਤਾਕਤ ਦੇ ਜੌਹਰ ਦਿਖਾਉਣਗੇ। ਇਹ ਜਾਣਕਾਰੀ ਦੰਗਲ ਕਮੇਟੀ ਦੇ ਪ੍ਰਧਾਨ ਉਂਕਾਰ ਸਿੰਘ ਜਰਿਆਲ, ਸਕੱਤਰ ਕਰਤਾਰ ਸਿੰਘ ਤੇ ਦੀਪਕ ਠਾਕਰ ਨੇ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੌਰਾਨ ਵੱਡਾ ਮੁਕਾਬਲਾ ਸ਼ਿਵ ਮਹਾਰਾਸ਼ਟਰ ਅਤੇ ਈਰਾਨੀ ਪਹਿਲਵਾਨ ਵਿਚਕਾਰ ਹੋਵੇਗਾ। ਫਾਈਨਲ ਮੁਕਾਬਲਾ 13 ਸਤੰਬਰ ਨੂੰ ਹੋਵੇਗਾ। ਜੇਤੂ ਪਹਿਲਵਾਨਾਂ ਨੂੰ ਕਮੇਟੀ ਵਲੋਂ 1 ਲੱਖ 80 ਹਜ਼ਾਰ ਰੁਪਏ ਦੀ ਰਾਸ਼ੀ ਬਤੌਰ ਇਨਾਮ ਵਜੋਂ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਜ਼ਿਲ੍ਹਾ ਟੀਮ ਦੀ ਚੋਣ ਲਈ ਟਰਾਇਲ 13 ਨੂੰ ਅਗਲੀ ਖ਼ਬਰ ਸੰਦੀਪ ਸਿੰਘ ਸੀਕਰੀ ਨੂੰ ਸੈਨੇਟ ਚੋਣਾਂ ’ਚ ਭਾਰੀ ਸਮਰਥਨ ਦੇਣ ਲਈ ਕੀਤਾ ਲਾਮਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।