11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੜ੍ਹਸ਼ੰਕਰ ਸ਼ਹਿਰ ਦੇ ਨੰਗਲ ਚੌਕ ਚੋਂ ਉੱਠਦੀ ਧੂੜ ’ਚ ਗਵਾਇਆ ਵਿਕਾਸ!

ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਸੱਤਾਧਾਰੀਆਂ ਵਲੋਂ ਇਕ ਪਾਸੇ ਗੜ੍ਹਸ਼ੰਕਰ ਦੇ ਵੱਖ-ਵੱਖ ਵਾਰਡਾਂ ’ਚ ਰੀਬਨ ਕੱਟ ਕੇ ਲੱਖਾਂ, ਕਰੋੜਾਂ ਦੇ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਗੜ੍ਹਸ਼ੰਕਰ ਸ਼ਹਿਰ ਦਾ ਵਿਕਾਸ ਨੰਗਲ ਚੌਕ ਚੋਂ ਉੱਠਦੀ ਧੂੜ ’ਚ ਗਵਾਚਿਆ ਹੋਇਆ ਜਾਪ ਰਿਹਾ ਹੈ। ਨੰਗਲ ਚੌਕ ਦੇ ਪਿਛਲੇ ਸਮੇਂ ਤੋਂ ਚਲੇ ਆ ਰਹੇ ਬਦਤਰ ਹਾਲਤਾਂ ਦੇ ਕਾਰਨ ਵਿਕਾਸ ਦੇ ਉਲਟ ਲੋਕਾਂ ’ਚ ਸਰਕਾਰ ਦੇ ਪ੍ਰਸ਼ਾਸਨ ਖ਼ਿਲਾਫ਼ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ।

ਅਜੀਤ ਡੈਸਕ 11-09-2026
ਗੜ੍ਹਸ਼ੰਕਰ, 10 ਸਤੰਬਰ (ਧਾਲੀਵਾਲ)-ਸੱਤਾਧਾਰੀਆਂ ਵਲੋਂ ਇਕ ਪਾਸੇ ਗੜ੍ਹਸ਼ੰਕਰ ਦੇ ਵੱਖ-ਵੱਖ ਵਾਰਡਾਂ ’ਚ ਰੀਬਨ ਕੱਟ ਕੇ ਲੱਖਾਂ, ਕਰੋੜਾਂ ਦੇ ਵਿਕਾਸ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਗੜ੍ਹਸ਼ੰਕਰ ਸ਼ਹਿਰ ਦਾ ਵਿਕਾਸ ਨੰਗਲ ਚੌਕ ਚੋਂ ਉੱਠਦੀ ਧੂੜ ’ਚ ਗਵਾਚਿਆ ਹੋਇਆ ਜਾਪ ਰਿਹਾ ਹੈ। ਨੰਗਲ ਚੌਕ ਦੇ ਪਿਛਲੇ ਸਮੇਂ ਤੋਂ ਚਲੇ ਆ ਰਹੇ ਬਦਤਰ ਹਾਲਤਾਂ ਦੇ ਕਾਰਨ ਵਿਕਾਸ ਦੇ ਉਲਟ ਲੋਕਾਂ ’ਚ ਸਰਕਾਰ ਦੇ ਪ੍ਰਸ਼ਾਸਨ ਖ਼ਿਲਾਫ਼ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਗੜ੍ਹਸ਼ੰਕਰ ਸ਼ਹਿਰ ਵਿਚ ਸੀਵਰੇਜ ਪਾਉਣ ਦੇ ਨਾਂਅ ’ਤੇ ਬੀਤੇ ਮਾਰਚ ਤੇ ਅਪ੍ਰੈਲ ਮਹੀਨੇ ਤੋਂ ਸ਼ਹਿਰ ਦੀਆਂ ਕੁੱਝ ਸੜਕਾਂ ਦੀ ਸੀਵਰੇਜ ਪਾਈਪਾਂ ਪਾਉਣ ਲਈ ਕੀਤੀ ਗਈ ਪੁਟਾਈ ਸ਼ਹਿਰ ਵਾਸੀਆਂ ਤੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਹੁਣ ਤੱਕ ਧੂੜ ਚਟਾ ਰਹੀ ਹੈ। ਸਭ ਤੋਂ ਬਦਤਰ ਹਾਲਾਤ ਸ਼ਹਿਰ ਦੇ ਨੰਗਲ ਚੌਕ ਦੇ ਬਣੇ ਹੋਏ ਹਨ ਜਿੱਥੇ 5-6 ਮਹੀਨੇ ਪਹਿਲਾ ਚੌਕ ਦੀ ਪੁਟਾਈ ਕਰਨ ਤੋਂ ਬਾਅਦ ਉਸ ਨੂੰ ਸੁਧਾਰ ਕੇ ਆਮ ਵਾਂਗ ਬਣਾਉਣ ਦਾ ਸਰਕਾਰ ਤੇ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਉਪਰਾਲਾ ਨਹੀਂ ਕੀਤਾ। ਇਥੇ ਆਮ ਦਿਨਾਂ ਵਿਚ ਜਿਥੇ ਧੂੜ ਭਰੇ ਹਾਲਾਤ ਵੇਖਣ ਨੂੰ ਮਿਲਦੇ ਹਨ, ਉਥੇ ਮੀਂਹ ਪੈਣ ਤੋਂ ਬਾਅਦ ਇਥੇ ਛੱਪੜ ਵਰਗੇ ਹਾਲਾਤ ਬਣੇ ਹੋਈ ਵੀ ਵੇਖਣ ਨੂੰ ਮਿਲਦੀ ਹੈ। ਚੌਂਕ ਦੀ ਮੌਜੂਦਾ ਹਾਲਤ ਦਾ ਕੰਚੂਮਰ ਇਥੋਂ ਰੋਜ਼ਾਨਾ ਲੰਘਣ ਵਾਲੇ ਓਵਰਲੋਡ ਟਿੱਪਰਾਂ ਵਲੋਂ ਕੱਢਿਆ ਜਾ ਰਿਹਾ ਹੈ, ਜਿਨ੍ਹਾਂ ਦੀ ਬਦੌਲਤ ਚੌਂਕ ਨੇੜਲੇ ਦੁਕਾਨਦਾਰਾਂ ਨੂੰ ਭਾਰੀ ਨੁਕਸਾਨ ਉਠਾਉਣਾ ਰਿਹੈ। ਚੌਕ ’ਚੋਂ ਉੱਡਦੀ ਧੂੜ ਤੋਂ ਪ੍ਰੇਸ਼ਾਨ ਕੁੱਝ ਦੁਕਾਨਦਾਰ ਰੋਜ਼ਾਨਾ ਹੀ ਪਾਣੀ ਛਿੱੜਕੇ ਧੂੜ ਤੋਂ ਨਿਜਾਤ ਪਾਉਣ ਦਾ ਯਤਨ ਵੀ ਕਰਦੇ ਹਨ। ਚੌਕ ’ਚ ਪਏ ਖੱਡਿਆ ਨੂੰ ਸੁਧਾਰਨ ਲਈ ਕਈ ਦੁਕਾਨਦਾਰ ਖ਼ੁਦ ਕਹੀ ਲੈ ਕੇ ਟੋਇਆਂ ’ਚ ਮਿੱਟੀ ਪਾਉਂਦੇ ਦੇਖੇ ਗਏ ਹਨ। ਸਿਤਮ ਦੀ ਗੱਲ ਇਹ ਹੈ ਕਿ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਨੇ ਲੋਕਾਂ ਦੀ ਇਸ ਵੱਡੀ ਸਮੱਸਿਆ ਕਾਰਨ ਵਾਪਰੇ ਹਾਦਸਿਆਂ ਤੋਂ ਬਾਅਦ ਵੀ ਹੁਣ ਤੱਕ ਕੋਈ ਸਬਕ ਨਹੀਂ ਸਿੱਖਿਆ। ਸ਼ਹਿਰ ਵਾਸੀ ਤਾਂ ਨੰਗਲ ਚੌਕ ਦੀ ਹਾਲਤ ਨੂੰ ਲੈ ਕੇ ਕਈ ਤਰ੍ਹਾਂ ਦੇ ਤੰਜ਼ ਕੱਸ ਰਹੇ ਹਨ।
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ’ਚ ਅਧਿਆਪਕ ਦਿਵਸ ਨਾਲ ਮਨਾਇਆ ਅਗਲੀ ਖ਼ਬਰ ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।