13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਗੋਲਡ ਮੈਡਲ ਜੇਤੂ ਰਿਤਿਕਾ ਅਰੋੜਾ ਦਾ ਬ੍ਰਾਹਮਣ ਸਭਾ ਵਲੋਂ ਸਨਮਾਨ

ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਦੀ ਹੋਣਹਾਰ ਧੀ ਰਿਤਿਕਾ ਅਰੋੜਾ ਪੁੱਤਰੀ ਰੁਮੇਸ਼ ਕੁਮਾਰ ਗੋਲਡੀ ਵਨੋਂ ਜੀ. ਐੱਨ.

ਅਜੀਤ ਡੈਸਕ 13-09-2026
ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਦੀ ਹੋਣਹਾਰ ਧੀ ਰਿਤਿਕਾ ਅਰੋੜਾ ਪੁੱਤਰੀ ਰੁਮੇਸ਼ ਕੁਮਾਰ ਗੋਲਡੀ ਵਨੋਂ ਜੀ. ਐੱਨ. ਏ. ਯੂਨੀਵਰਸਿਟੀ ਵਲੋਂ ਸੋਨ ਤਗਮਾ ਹਾਸਿਲ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਰਿਤਿਕਾ ਅਰੋੜਾ ਦੀ ਇਸ ਪ੍ਰਾਪਤੀ ’ਤੇ ਸ੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਵਲੋਂ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਦੀ ਅਗਵਾਈ ਹੇਠ ਮੋਹਤਵਰ ਸ਼ਖ਼ਸੀਅਤਾਂ ਵਲੋਂ ਰਿਤਿਕਾ ਅਰੋੜਾ ਤੇ ਉਸ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਠੇਕੇਦਾਰ ਕੁਲਭੂਸ਼ਨ ਸ਼ੋਰੀ, ਕੌਂਸਲਰ ਪੰਡਿਤ ਵਿਕਰਾਂਤ ਰਣਦੇਵ, ਮਹੰਤ ਸ਼ਸ਼ੀ ਭੂਸ਼ਨ ਨੇ ਦੱਸਿਆ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਰਿਤਿਕਾ ਅਰੋੜਾ ਨੇ ਜੀ. ਐੱਨ. ਏ. ਯੂਨੀਵਰਸਿਟੀ ਵਿਖੇ 40 ਦੇ ਕਰੀਬ ਕਾਲਜਾਂ ਦੇ ਮੁਕਾਬਲੇ ਵਿਚ ਸੋਨ ਤਗਮਾ ਜਿੱਤ ਕੇ ਪਰਿਵਾਰ ਤੇ ਗੜ੍ਹਸ਼ੰਕਰ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਪਵਨ ਕੁਮਾਰ ਹੈਪੀ, ਅਮਨਦੀਪ ਅੱਪੂ, ਵਿਨੈ ਸ਼ਰਮਾ, ਅਜੇ ਅਗਨੀਹੋਤਰੀ, ਪੰਡਿਤ ਰਾਕੇਸ਼ ਗਰਗ ਤੇ ਹੋਰ ਮੁਹਤਬਰ ਹਾਜ਼ਰ ਹੋਏ।
ਪਿਛਲੀ ਖ਼ਬਰ ਜਥੇ. ਬਲਵੀਰ ਸਿੰਘ ਜੌਹਲ ਨਮਿਤ ਅਰਦਾਸ ਤੇ ਸ਼ਹੀਦ ਭਾਈ ਸਰਬਜੀਤ ਸਿੰਘ ਜੌਹਲ ਦੀ ਬਰਸੀ ’ਤੇ ਗੁਰਮਤਿ ਸਮਾਗਮ ਅਗਲੀ ਖ਼ਬਰ ਆਂਗਣਵਾੜੀ ਕੇਂਦਰਾਂ ’ਚ ਬੱਚਿਆਂ ਨਾਲ ਮਨਾਇਆ ਜਾ ਰਿਹਾ 9ਵਾਂ ਰਾਸ਼ਟਰੀ ਪੋਸ਼ਣ ਮਹੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।