ਸਿਆਸੀ ਆਗੂਆਂ ਨਾਲ ਤਾਇਨਾਤ ਪੁਲਿਸ ਨਫਰੀ ਲੋਕਾਂ ਦੀ ਸੁਰੱਖਿਆ ’ਚ ਲਗਾਈ ਜਾਵੇ-ਮੁਲਤਾਨੀ
ਐਮਾ ਮਾਂਗਟ, 12 ਸਤੰਬਰ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਮੁਹੱਈਆ ਕਰਵਾਈ ਜਾਂਦੀ ਬਹੁ ਗਿਣਤੀ ਪੁਲਿਸ ਸੁਰੱਖਿਆ ਸੂਬੇ ’ਚ ਅਮਨ ਕਨੂੰਨ ਦੀ ਸਥਿਤੀ ਬਹਾਲ ਕਰਨ ਲਈ ਲਗਾਈ ਜਾਣੀ ਚਾਹੀਦੀ ਹੈ। ਥਾਣਿਆਂ ਵਿਚ ਪੁਲਿਸ ਨਫਰੀ ਦੀ ਘਾਟ ਕਾਰਨ ਲੋਕਾਂ ਦੀ ਖੱਜਲ ਖੁਆਰੀ ਵਧੀ ਹੋਈ ਹੈ ਅਤੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ।
ਅਜੀਤ ਡੈਸਕ
13-09-2026