ਕਿਸਾਨ ਦੇ ਖੇਤ ’ਚੋਂ ਸਫ਼ੈਦੇ ਵੱਢ ਕੇ ਚੋਰੀ ਕੀਤੇ
ਟਾਂਡਾ ਉੜਮੁੜ, 17 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਨਜ਼ਦੀਕੀ ਪਿੰਡ ਸ਼ਾਲਾਪੁਰ ਨਾਲ ਸੰਬੰਧਿਤ ਇਕ ਕਿਸਾਨ ਦੇ ਖੇਤਾਂ ’ਚੋਂ ਚੋਰਾਂ ਨੇ ਸਫ਼ੈਦੇ ਦੇ ਦਰਖ਼ਤ ਵੱਢ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਕਿਸਾਨ ਸੰਤੋਖ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ 15 ਸਤੰਬਰ ਦੀ ਰਾਤ ਨੂੰ ਵਾਪਰੀ ਚੋਰੀ ਦੀ ਇਸ ਘਟਨਾ ਸੰਬੰਧੀ ਉਸ ਨੂੰ ਅੱਜ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਖੇਤਾਂ ਵੱਲ ਚੱਕਰ ਲਗਾਉਣ ਗਿਆ ਸੀ।
ਅਜੀਤ ਡੈਸਕ
18-09-2026