ਜਾਗਰਣ 23 ਅਕਤੂਬਰ ਨੂੰ
ਭੰਗਾਲਾ, 17 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਸ ਸੰਬੰਧੀ ਯੂਥ ਕਲੱਬ ਕੋਟਲੀ ਖ਼ਾਸ ਦੇ ਮੈਂਬਰਾਂ ਨੇ ਦੱਸਿਆ ਕਿ ਜੈ ਮਾਂ ਚਿੰਤਪੁਰਨੀ ਯੂਥ ਕਲੱਬ ਕੋਟਲੀ ਖ਼ਾਸ ਵਲੋਂ 10ਵਾਂ ਸਾਲਾਨਾ ਮਹਾਮਾਂਈ ਦਾ ਜਾਗਰਣ 23 ਅਕਤੂਬਰ ਨੂੰ ਪਿੰਡ ਕੋਟਲੀ ਖ਼ਾਸ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਮਹਾਂਮਾਈ ਦੀ ਜੋਤ ਹਰ ਸਾਲ ਦੀ ਤਰ੍ਹਾਂ ਮਾਂ ਚਿੰਤਪੁਰਨੀ ਦਰਬਾਰ ਤੋਂ ਲਿਆਂਦੀ ਜਾਵੇਗੀ।
ਅਜੀਤ ਡੈਸਕ
18-09-2026