ਕੌਂਸਲਰ ਗੁਰਪ੍ਰੀਤ ਕੌਰ ਸਚਦੇਵਾ ਬਣੀ ਮਹਿਲਾ ਕਾਂਗਰਸ ਟਾਂਡਾ ਦੀ ਪ੍ਰਧਾਨ
ਟਾਂਡਾ ਉੜਮੁੜ, 17 ਸਤੰਬਰ (ਭਗਵਾਨ ਸਿੰਘ ਸੈਣੀ)-ਮਹਿਲਾ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਟਾਂਡਾ ਵਿਚ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੌਰ ਦੀ ਅਗਵਾਈ ਵਿਚ ਹੋਈ, ਜਿਸ ’ਚ ਡਾ. ਰੁਪਿੰਦਰ ਕੌਰ ਗਿਲਜੀਆਂ, ਮਹਿਲਾ ਕਾਂਗਰਸ ਆਗੂਆਂ ਤੇ ਕੌਂਸਲਰਾਂ ਨੇ ਭਾਗ ਲੈਂਦੇ ਹੋਏ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਚਰਚਾ ਕੀਤੀ ਅਤੇ ਔਰਤਾਂ ਨੂੰ ਕਾਂਗਰਸ ਪਾਰਟੀ ਦੀ ਲੋਕ ਹਿਤੈਸ਼ੀ ਸੋਚ ਨਾਲ ਜੋੜਨ ਅਤੇ ਲਾਮਬੰਦ ਕਰਨ ਲਈ ਪ੍ਰੋਗਰਾਮ ਉਲੀਕਿਆ।
ਟਾਂਡਾ ਉੜਮੁੜ, 17 ਸਤੰਬਰ (ਭਗਵਾਨ ਸਿੰਘ ਸੈਣੀ)-ਮਹਿਲਾ ਕਾਂਗਰਸ ਦੀ ਵਿਸ਼ੇਸ਼ ਮੀਟਿੰਗ ਟਾਂਡਾ ਵਿਚ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਕੌਰ ਦੀ ਅਗਵਾਈ ਵਿਚ ਹੋਈ, ਜਿਸ ’ਚ ਡਾ. ਰੁਪਿੰਦਰ ਕੌਰ ਗਿਲਜੀਆਂ, ਮਹਿਲਾ ਕਾਂਗਰਸ ਆਗੂਆਂ ਤੇ ਕੌਂਸਲਰਾਂ ਨੇ ਭਾਗ ਲੈਂਦੇ ਹੋਏ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਚਰਚਾ ਕੀਤੀ ਅਤੇ ਔਰਤਾਂ ਨੂੰ ਕਾਂਗਰਸ ਪਾਰਟੀ ਦੀ ਲੋਕ ਹਿਤੈਸ਼ੀ ਸੋਚ ਨਾਲ ਜੋੜਨ ਅਤੇ ਲਾਮਬੰਦ ਕਰਨ ਲਈ ਪ੍ਰੋਗਰਾਮ ਉਲੀਕਿਆ। ਇਸ ਮੌਕੇ ਕਾਂਗਰਸ ਆਲਾ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪ੍ਰਧਾਨ ਨੇ ਨੌਜਵਾਨ ਆਗੂ ਅਤੇ ਲਗਾਤਾਰ ਦੂਜੀ ਵਾਰ ਕੌਂਸਲਰ ਬਣੀ ਗੁਰਪ੍ਰੀਤ ਕੌਰ ਸਚਦੇਵਾ ਨੂੰ ਸਿਟੀ ਮਹਿਲਾ ਕਾਂਗਰਸ ਦੀ ਵਾਗਡੋਰ ਸੌਂਪਦੇ ਮੁੜ ਪ੍ਰਧਾਨ ਚੁਣਿਆ। ਇਸ ਮੌਕੇ ਡਾ. ਗਿਲਜੀਆਂ ਤੇ ਜ਼ਿਲ੍ਹਾ ਪ੍ਰਧਾਨ ਨੇ ਕੌਂਸਲਰ ਗੁਰਪ੍ਰੀਤ ਨੂੰ ਸਨਮਾ ਨਿਤ ਕਰਦੇ ਹੋਏ ਆਖਿਆ ਕਿ ਗੁਰਪ੍ਰੀਤ ਦੀ ਅਗਵਾਈ ਵਿਚ ਪਾਰਟੀ ਦਾ ਸੰਗਠਨ ਸ਼ਹਿਰ ਵਿਚ ਹੋਰ ਮਜ਼ਬੂਤ ਹੋਵੇਗਾ। ਇਸ ਮੌਕੇ ਪ੍ਰਧਾਨ ਬਣੀ ਕੌਂਸਲਰ ਗੁਰਪ੍ਰੀਤ ਨੇ ਆਖਿਆ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਕਾਂਗਰਸ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਉੱਦਮ ਕਰਦੇ ਹੋਏ ਹਰ ਵਾਰਡ ਵਿਚ ਮਜ਼ਬੂਤ ਸੰਗਠਨ ਤਿਆਰ ਕਰੇਗੀ। ਉਨ੍ਹਾਂ ਆਖਿਆ ਕਿ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਔਰਤਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਨ ਦੇ ਨਾਲ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ ਦੀ ਪੋਲ ਖੋਲ੍ਹੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਰਾਣੀ ਟਿੱਬੀ ਮੁਹੱਲਾ, ਪੂਜਾ ਖੁੱਲਰ, ਕੌਂਸਲਰ ਪ੍ਰਿਤਪਾਲ ਕੌਰ, ਕੌਂਸਲਰ ਹਿਨਾ ਵੈਦ, ਸਾਬਕਾ ਕੌਂਸਲਰ ਸਤਵੰਤ ਜੱਗੀ, ਸਾਬਕਾ ਕੌਂਸਲਰ ਨਰਿੰਦਰ ਕੌਰ ਸੈਣੀ, ਸਾਬਕਾ ਕੌਂਸਲਰ ਕਮਲੇਸ਼ ਰਾਣੀ, ਸਾਬਕਾ ਕੌਂਸਲਰ ਬਲਜਿੰਦਰ ਕੌਰ ਮਾਰਸ਼ਲ, ਨੀਤੂ ਵੈਦ, ਰਮਨਦੀਪ ਕੌਰ ਆਦਿ ਮੌਜੂਦ ਸਨ।