20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜਗਤਪੁਰ ਵਿਖੇ ਮੁਫ਼ਤ ਆਯੁਰਵੈਦਿਕ ਤੇ ਹੋਮਿਓਪੈਥਿਕ ਕੈਂਪ ਲਗਾਇਆ

ਮੁਕੰਦਪੁਰ, 19 ਸਤੰਬਰ (ਅਮਰੀਕ ਸਿੰਘ ਢੀਂਡਸਾ)-ਆਯੁਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੂਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਤੇ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਗੁਰੂ ਰਵਿਦਾਸ ਗੁਰਦੁਆਰਾ ਜਗਤਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ।

ਅਜੀਤ ਡੈਸਕ 20-09-2026
ਮੁਕੰਦਪੁਰ, 19 ਸਤੰਬਰ (ਅਮਰੀਕ ਸਿੰਘ ਢੀਂਡਸਾ)-ਆਯੁਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੂਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਤੇ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾਕਟਰ ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਗੁਰੂ ਰਵਿਦਾਸ ਗੁਰਦੁਆਰਾ ਜਗਤਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਸਰਪੰਚ ਗੁਰਦਾਵਰ ਸਿੰਘ ਤੇ ਪੰਚਾਇਤ ਮੈਂਬਰਾਂ ਵਲੋਂ ਕੀਤਾ। ਕੈਂਪ ਵਿਚ ਡਾਕਟਰ ਸ਼ੁੱਭਕਾਮਨਾ ਤੇ ਡਾਕਟਰ ਰਮਗੀਤ ਕੁਮਾਰੀ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਆਯੂਰਵੇਦ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿਚ ਹੋਮਿਓਪੈਥੀ ਵਿਭਾਗ ਵਲੋਂ ਡਾ. ਅਮਰਿੰਦਰ ਸਿੰਘ ਤੇ ਡਾ. ਹਰਦੀਪ ਸਿੰਘ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸੇ ਮੌਕੇ ਜਸਵਿੰਦਰ ਸਿੰਘ ਤੇ ਇੰਦਰਜੀਤ ਕੌਰ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿਚ ਆਯੂਰਵੈਦਿਕ ਵਿਭਾਗ ਵਲੋਂ 434 ਤੇ ਹੋਮਿਓਪੈਥੀ ਵਿਭਾਗ ਵਲੋਂ 315 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਇੰਚਾਰਜ ਡਾਕਟਰ ਰਮਨਦੀਪ ਕੁਮਾਰ ਤੇ ਡਾ. ਹਰਜਿੰਦਰ ਸਿੰਘ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ। ਆਯੂਰਵੇਦ ਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਤੋਖ ਲਾਲ, ਜੰਗ ਬਹਾਦਰ, ਸੁਨੀਲ ਕੁਮਾਰ, ਬਲਵੀਰ ਸਿੰਘ ਦਿਓਲ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਸੋਢੀ ਰਾਮ, ਮੁਲਖਰਾਜ, ਬਲਕਾਰ ਸਿੰਘ, ਸਾਹਿਬ ਸਿੰਘ, ਖੁਸ਼ਵੰਤ ਆਦਿ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਬੰਗਾ ਵਿਖੇ ਮਾਰਸ਼ਲ ਆਰਟ ਅਕੈਡਮੀ ‘ਵੀਰ ਫਾਈਟਰ’ ਕਰਾਟੇ ਕਲੱਬ ਬੰਗਾ ਦਾ ਉਦਘਾਟਨ ਅਗਲੀ ਖ਼ਬਰ ਕਾਂਗਰਸ ਪਾਰਟੀ ’ਚ ਮਿਹਨਤੀ ਵਰਕਰਾਂ ਨੂੰ ਸਦਾ ਸਨਮਾਨ ਮਿਲਦਾ-ਚੌ. ਮੀਨਾ ਸੂੰਢ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।