21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਕੰਮ ਅਮਨ ਸਾਂਤੀ ਨਾਲ ਨੇਪਰੇ ਚੜ੍ਹਿਆ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਜਿਲ੍ਹੇ ’ਚ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਕੰਮ ਸ਼ਾਂਤੀਪੁੂਰਵਕ ਸਮਾਪਤ ਹੋ ਗਿਆ। ਚੋਣਾਂ ਲਈ ਵੱਖ-ਵੱਖ ਕਾਲਜਾਂ ’ਚ ਪੋਲਿੰਗ ਸੈਂਟਰ ਬਣਾਏ ਗਏ ਸਨ।

ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੌਰਾਨ ਵੋਟ ਪਾਉਣ ਉਪਰੰਤ ਨਿਸ਼ਾਨ ਦਿਖਾਉਂਦੇ ਹੋਏ ਐਡਵੋਕੇਟ ਇੰਦਰਪਾਲ ਸਿੰਘ ਧੰਨਾ। ਤਸਵੀਰ : ਹਮਸ਼ਾਇਨ ਸਟੂਡੀਓ 21-09-2026
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਜਿਲ੍ਹੇ ’ਚ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦਾ ਕੰਮ ਸ਼ਾਂਤੀਪੁੂਰਵਕ ਸਮਾਪਤ ਹੋ ਗਿਆ। ਚੋਣਾਂ ਲਈ ਵੱਖ-ਵੱਖ ਕਾਲਜਾਂ ’ਚ ਪੋਲਿੰਗ ਸੈਂਟਰ ਬਣਾਏ ਗਏ ਸਨ। ਚੋਣਾਂ ਦਾ ਕੰਮ ਸਾਂਤੀਪੂਰਵਕ ਨੇਪਰੇ ਚਾੜਨ ਲਈ ਪ੍ਰਸ਼ਾਸਨ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਸਨ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ 5 ਵਜੇ ਤੱਕ ਜਾਰੀ ਰਿਹਾ। ਚੋਣਾਂ ਦੌਰਾਨ ਵੱਖ-ਵੱਖ ਉਮੀਦਾਵਾਰਾਂ ਦੇ ਸਮਰਥਕਾਂ ਵਲੋਂ ਬੁੂਥ ਲਗਾ ਕੇ ਵੋਟਾਂ ਪਾਉਣ ਲਈ ਪੇ੍ਰਿਤ ਕੀਤਾ। ਸਥਾਨਕ ਸਰਕਾਰੀ ਕਾਲਜ ’ਚ ਵੋਟ ਪਾਉਣ ਉਪਰੰਤ ਐਡਵੋਕੇਟ ਇੰਦਰਪਾਲ ਸਿੰਘ ਧੰਨਾ ਮੁੱਖ ਸੁੂਚਨਾ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਇਹ ਵੋਟਾਂ 4 ਸਾਲ ਬਾਅਦ ਹੁੰਦੀਆਂ ਹਨ ਤੇ ਚੁਣੇ ਗਏ ਸੈਨੇਟਰ ਵਿਦਿਆਰਥੀਆਂ, ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਨੂੰ ਯੂਨੀਵਰਸਿਟੀ ’ਚ ਪਹੁੰਚਾ ਕੇ ਹੱਲ ਕਰਵਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸੈਨੇਟ ਦੀਆਂ ਚੋਣਾਂ ਸਿਰਫ ਪੰਜਾਬ ਯੂਨੀਵਰਸਿਟੀ ’ਚ ਹੀ ਕਰਵਾਈਆਂ ਜਾਂਦੀਆ ਹਨ। ਚੋਣਾਂ ਨੂੰ ਲੈ ਕੇ ਵੋਟਰਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਗੜ੍ਹਸ਼ੰਕਰ ’ਚ ਵੋਟਰਾਂ ’ਚ ਰੁਝਾਨ ਰਿਹਾ ਮੱਠਾ, ਗ੍ਰੈਜੂਏਟ ਹਲਕੇ ਲਈ 2625 ’ਚੋਂ ਸਿਰਫ 310 ਵੋਟਾਂ ਪੋਲ ਹੋਈਆਂ ਗੜ੍ਹਸ਼ੰਕਰ, (ਧਾਲੀਵਾਲ)-ਪੰਜਾਬ ’ਵਰਸਿਟੀ ਸੈਨੇਟ ਦੀਆਂ ਚੋਣਾਂ ਦਾ ਕੰਮ ਇਥੇ ਸ਼ਾਂਤੀਪੂਰਵਕ ਸੰਪਨ ਹੋ ਗਿਆ। ਸਥਾਨਕ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਬਣਾਏ ਦੋ ਪੋਲਿੰਗ ਬੂਥਾਂ ’ਤੇ ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 5 ਤੱਕ ਜਾਰੀ ਰਿਹਾ। ਇਥੇ ਪ੍ਰਿੰਸੀਪਲ ਹਲਕੇ ਲਈ ਸਿਰਫ ਇਕ ਵੋਟ ਸੀ ਜੋ ਪੋਲ ਹੋਈ ਹੈ। ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ 28 ’ਚੋਂ 25 ਵੋਟਾਂ ਪੋਲ ਹੋਈਆਂ। ਇਸੇ ਤਰ੍ਹਾਂ ਗ੍ਰੈਜੂਏਟ ਹਲਕੇ ਲਈ 2625 ਵੋਟਾਂ ’ਚੋਂ ਸਿਰਫ 310 ਵੋਟਾਂ ਹੀ ਪੋਲ ਹੋਈਆਂ, ਜਿਨ੍ਹਾਂ ਦੀ 8.47 ਫੀਸਦੀ ਪੋਲਿੰਗ ਬਣਦੀ ਹੈ। ਪੋਲਿੰਗ ਬੂਥ ਨੰਬਰ 11 ਦੇ ਪ੍ਰਜ਼ਾਈਡਿੰਗ ਅਫਸਰ ਪ੍ਰੋ. ਸੁਲਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪੋਲਿੰਗ ਬੂਥ ’ਤੇ ਪਿ੍ਸੀਪਲ ਹਲਕੇ ਦੀ ਇਕ ’ਚੋਂ ਇਕ ਵੋਟ, ਪ੍ਰੋਫੈਸਰ ਹਲਕੇ ਦੀਆਂ 28 ’ਚੋਂ 25 ਵੋਟਾਂ ਤੇ ਗ੍ਰੈਜੂਏਟ ਹਲਕੇ ਦੀਆਂ 1198 ’ਚੋਂ 141 ਵੋਟਾਂ ਪੋਲ ਹੋਈਆਂ ਹਨ। ਇਸੇ ਤਰ੍ਹਾਂ ਪੋਲਿੰਗ ਬੂਥ 112 ਤੋ ਪ੍ਰਜ਼ਾਈਡਿੰਗ ਅਫਸਰ ਮੈਡਮ ਜਸਵਿੰਦਰ ਕੌਰ ਅਨੁਸਾਰ ਉਨ੍ਹਾਂ ਦੇ ਪੋਲਿੰਗ ਬੂਥ ’ਤੇ ਗ੍ਰੈਜੂਏਟ ਹਲਕੇ ਦੀਆਂ 1427 ਵਿਚੋਂ 169 ਵੋਟਾਂ ਪੋਲ ਹੋਈਆਂ ਹਨ। ਗ੍ਰੈਜੂਏਟ ਹਲਕੇ ਲਈ ਵੋਟਾਂ ਪਾਉਣ ਦਾ ਰੁਝਾਨ ਦਿਨ ਭਰ ਬਹੁਤ ਹੀ ਮੱਠਾ ਰਿਹਾ। ਇਥੇ ਵੱਖ-ਵੱਖ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਪੋਲਿੰਗ ਬੂਥ ਲਗਾ ਕੇ ਵੋਟਰਾਂ ਨੂੰ ਆਪਣੇ ਉਮੀਦਵਾਰ ਦੇ ਹੱਕ ਵਿਚ ਪ੍ਰੇਰਿਆ ਜਾ ਰਿਹਾ ਸੀ ਪਰ ਦਿਨ ਭਰ ਵਿਰਲਾ ਵਿਰਲਾ ਵੋਟਰ ਹੋ ਵੋਟ ਪਾਉਣ ਲਈ ਆਉਂਦਾ ਦਿਖਾਈ ਦਿੱਤਾ। ਕਸਬਾ ਹਰਿਆਣਾ ਵਿਖੇ ਪੀ. ਯੂ. ਚੰਡੀਗੜ੍ਹ ਦੀ ਸੈਨੇਟ ਚੋਣ ਮੌਕੇ 564 ਵੋਟਾਂ ਪੋਲ *ਪਿੱਛਲੀਆਂ ਚੋਣਾਂ ਦੇ ਮੁਕਾਬਲੇ ਵੱਡੇ ਪੱਧਰ ’ਤੇ ਵੱਧ ਵੋਟਾਂ ਹੋਈਆਂ ਪੋਲ ਹਰਿਆਣਾ, (ਹਰਮੇਲ ਸਿੰਘ ਖੱਖ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਚੋਣ ਵਾਸਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ ਵਿਖੇ ਵੱਖ-ਵੱਖ ਖੇਤਰਾਂ ਦੇ ਸੈਨੇਟ ਮੈਂਬਰਾਂ ਦੀ ਚੋਣ ਵਾਸਤੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵੋਟਰਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਗ੍ਰੈਜੂਏਟ ਹਲਕੇ ਤੋਂ 15, ਪ੍ਰਿੰਸੀਪਲ ਹਲਕੇ ਤੋਂ ਅੱਠ, ਅਸੋਸੀਏਟ/ਅਸਿਸਟੈਂਟ ਪ੍ਰੋਫੈਸਰ ਹਲਕੇ ਲਈ ਅੱਠ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪਈਆਂ, ਜਿਸ ਦੇ ਮੱਦੇਨਜ਼ਰ ਸਵੇਰੇ 8 ਵਜੇ ਤੋਂ ਹੀ ਰਜਿਸਟਰਡ ਵੋਟਰਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯੂਨੀਵਰਸਿਟੀ ਅਧੀਨ ਆਉਂਦੇ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਤੇ ਹੋਰ ਵੇਰਵਿਆਂ ਦੀ ਜਾਣਕਾਰੀ ਮੁਹੱਈਆ ਕਰਾਉਣ ਵਾਸਤੇ ਸੈਨੇਟ ਦੀ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਵਲੋਂ ਆਮ ਵੋਟਾਂ ਵਾਂਗ ਵੱਖ-ਵੱਖ ਥਾਵਾਂ ’ਤੇ ਪੋਲਿੰਗ ਬੂਥ ਵੀ ਬਣਾਏ ਗਏ। ਜ਼ਿਲ੍ਹਾ ਹੁਸ਼ਿਆਰਪੁਰ ਤੋਂ ਗ੍ਰੈਜੂਏਟ ਹਲਕੇ ਤੋਂ ਦੋ ਵਾਰ ਸੈਨੇਟਰ ਰਹਿ ਚੁੱਕੇ ਨੌਜਵਾਨ ਆਗੂ ਪ੍ਰੋ: ਸੰਦੀਪ ਸਿੰਘ ਸੀਕਰੀ ਦੇ ਦੁਆਰਾ ਚੋਣ ਮੈਦਾਨ ਵਿਚ ਹੋਣ ਕਰਕੇ, ਦਸੂਹਾ ਤੋਂ ਅਧਿਆਪਕ ਆਗੂ ਬਲਜੀਤ ਸਿੰਘ ਤੇ ਟਾਂਡਾ ਇਲਾਕਾ ਤੋਂ ਕਾਲਜ ਅਧਿਆਪਕ ਅੰਮ੍ਰਿਤਪਾਲ ਸਿੰਘ ਤੇ ਗੌਰਮੈਂਟ ਟੀਚਰਜ ਯੂਨੀਅਨ ਪੰਜਾਬ ਦੇ ਆਗੂ ਸੁਰਜੀਤ ਸਿੰਘ ਮੁਹਾਲੀ ਚੋਣ ਮੈਦਾਨ ਵਿਚ ਹੋਣ ਕਰਕੇ ਇਨ੍ਹਾਂ ਦੇ ਬੂਥਾਂ ’ਤੇ ਸਾਰਾ ਦਿਨ ਚਹਿਲ ਪਹਿਲ ਦੇਖਣ ਨੂੰ ਮਿਲੀ। ਵੇਰਵਿਆਂ ਮੁਤਾਬਿਕ ਹਰਿਆਣਾ ਕਾਲਜ ਦੇ ਬੂਥ ਅਧੀਨ 1832 ਵੋਟਰਾਂ ਵਿਚੋਂ 564 ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤਰ੍ਹਾਂ ਵੱਖ ਵੱਖ ਹਲਕਿਆਂ ਵਾਸਤੇ 79 ਉਮੀਦਵਾਰਾਂ ਦੀ ਕਿਸਮਤ ਚੋਣ ਬਕਸਿਆਂ ਵਿਚ ਬੰਦ ਹੋ ਗਈ ਹੈ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰਿੰਸੀਪਲ ਹਰਜੀਤ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ, ਪ੍ਰਿੰਸੀਪਲ ਧਰਮਿੰਦਰ ਸਿੰਘ ਗੌਰਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਚੌਟਾਲਾ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲਾ ਕਨਵੀਨਰ ਸੰਜੀਵ ਧੂਤ, ਗੁਰਜੀਤ ਸਿੰਘ ਨੀਲਾ ਨਲੋਆ, ਪਰਮਿੰਦਰ ਸਿੰਘ ਬਰਿਆਣਾ, ਡਾ. ਬਲਵਿੰਦਰ ਕੌਰ ਬਰਿਆਣਾ, ਬਲਵੰਤ ਸਿੰਘ ਆਦੋਬਾਲ ਗੜੀ, ਕਪਲ ਪਰਾਸ਼ਰ, ਭੀਸ਼ਮ ਚੋਪੜਾ, ਸਤਪਾਲ ਸਿੰਘ ਭੁਲਾਣਾ, ਉਪਿੰਦਰ ਸਿੰਘ, ਬਲਵੰਤ ਸਿੰਘ ਹਰਿਆਣਾ, ਲੈਕਚਰਾਰ ਸੁਖਵਿੰਦਰ ਸਿੰਘ, ਸੁਖਦੇਵ ਡਾਂਸੀਵਾਲ, ਜਸਪਾਲ ਗੁਰਪ੍ਰੀਤ ਸਿੰਘ ਮੁਕੀਮਪੁਰ, ਅਨੂਪਮ ਰਤਨ, ਲੈਕਚਰਾਰ ਉਪਿੰਦਰ ਸਿੰਘ, ਲੈਕਚਰਾਰ ਵੇਦ ਵਿਆਸ, ਗੁਰਦਿਆਲ ਸਿੰਘ ਬਰਿਆਣਾ, ਰਮਨ ਕੁਮਾਰ, ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਾਲਾਨਾ ਬਰਸੀ ਸੰਬੰਧੀ ਮੀਟਿੰਗ ਅਗਲੀ ਖ਼ਬਰ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਸੰਬੰਧੀ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।