22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦੀ ਯਾਦ ’ਚ ਧਾਰਮਿਕ ਸਮਾਗਮ ਕਰਵਾਏ

ਕੋਟਫ਼ਤੂਹੀ, 21 ਸਤੰਬਰ (ਅਵਤਾਰ ਸਿੰਘ ਅਟਵਾਲ)-ਸੰਗੀਤਕਾਰ ਤੇ ਕਵੀਰਾਜ ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦੀ 65 ਵੀਂ ਸਾਲਾਨਾ ਬਰਸੀ ਪ੍ਰੋ.

ਅਜੀਤ ਡੈਸਕ 22-09-2026
ਕੋਟਫ਼ਤੂਹੀ, 21 ਸਤੰਬਰ (ਅਵਤਾਰ ਸਿੰਘ ਅਟਵਾਲ)-ਸੰਗੀਤਕਾਰ ਤੇ ਕਵੀਰਾਜ ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦੀ 65 ਵੀਂ ਸਾਲਾਨਾ ਬਰਸੀ ਪ੍ਰੋ. ਦਰਸ਼ਨ ਸਿੰਘ ਕੋਮਲ ਟਰੱਸਟ, ਕੋਮਲ ਸਾਹਿਬ ਦੇ ਪਰਿਵਾਰ ’ਤੇ ਉਨ੍ਹਾਂ ਦੇ ਵਰੋਸਾਏ ਹੋਏ ਸ਼ਾਗਿਰਦਾਂ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਨੰਗਲ ਕਲਾਂ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਵਿਚ ਭਾਈ ਸੁਖਦੇਵ ਸਿੰਘ ਨਡਾਲੋਂ, ਭਾਈ ਜਗਤ ਸਿੰਘ ਠੱਕਰਵਾਲ, ਭਾਈ ਜਸਵਿੰਦਰ ਸਿੰਘ ਠੱਕਰਵਾਲ, ਗਿਆਨੀ ਹਰਜਿੰਦਰ ਸਿੰਘ ਦਾਦੂਵਾਲ, ਭਾਈ ਗੁਰਮਿੰਦਰ ਸਿੰਘ ਬਾੜੀਆ, ਸੰਤ ਬਾਬਾ ਸੰਤੋਖ ਸਿੰਘ, ਬੀਬੀ ਜਤਿੰਦਰ ਕੌਰ ਅਨੰਦਪੁਰ ਸਾਹਿਬ, ਢਾਡੀ ਜਥਾ ਗਿਆਨੀ ਕਸ਼ਮੀਰ ਸਿੰਘ ਕਾਦਰ, ਸੰਤ ਜਸਵੰਤ ਸਿੰਘ ਖੇੜਾ, ਸੰਤ ਸਰਬਜੀਤ ਸਿੰਘ ਠੱਕਰਵਾਲ, ਸੰਤ ਹਰਚਰਨ ਸਿੰਘ ਰਮਦਾਸਪੁਰ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਇਸ ਮੌਕੇ ਮਾਸਟਰ ਕੁਲਦੀਪ ਸਿੰਘ ਲਕਸੀਹਾਂ, ਮਾਸਟਰ ਅਜੀਤ ਸਿੰਘ ਸੋਹਲ, ਚਮਨ ਸਿੰਘ ਲਕਸੀਹਾਂ, ਦਿਆਲ ਸਿੰਘ, ਸੁਖਵਿੰਦਰ ਸਿੰਘ , ਬਚਿੱਤਰ ਸਿੰਘ, ਸਤਨਾਮ ਸਿੰਘ, ਬਾਬੂ ਆਤਮਾ ਸਿੰਘ, ਮਾਸਟਰ ਕਰਨੈਲ ਸਿੰਘ, ਹਰਜਿੰਦਰ ਸਿੰਘ ਬਿਜਲੀ ਬੋਰਡ, ਨਗਿੰਦਰ ਸਿੰਘ ਪਠਲਾਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਮੰਝ ਕਾਨਵੈਂਟ ਸਕੂਲ ਦੇ ਏਕਮਜੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਹਾਈ ਜੰਪ ਮੁਕਾਬਲੇ ’ਚ ਦੂਸਰਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਨਵੇਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ’ਚ ਵਧੀਆ ਭੂਮਿਕਾ ਨਿਭਾਉਣ ਵਾਲੇ ਵੀ. ਓਜ਼ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।