23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸੀ. ਪੀ. ਆਈ. (ਐਮ) ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ

ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਸਾਥੀ ਚੰਨਣ ਸਿੰਘ ਧੂਤ ਯਾਦਗਾਰੀ ਹਾਲ ਵਿਖੇ ਸੀ. ਪੀ.

ਅਜੀਤ ਡੈਸਕ 23-09-2026
ਹੁਸ਼ਿਆਰਪੁਰ, 22 ਸਤੰਬਰ (ਨਰਿੰਦਰ ਸਿੰਘ ਬੱਡਲਾ)-ਸ਼ਹੀਦ ਸਾਥੀ ਚੰਨਣ ਸਿੰਘ ਧੂਤ ਯਾਦਗਾਰੀ ਹਾਲ ਵਿਖੇ ਸੀ. ਪੀ. ਆਈ. (ਐਮ) ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਸਾਥੀ ਸੰਤੋਖ ਸਿੰਘ ਭੀਲੋਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਸ਼ੁਰੂ ’ਚ ਸਾਥੀ ਨਿਰਵੈਰ ਸਿੰਘ, ਪਿਆਰੇ ਲਾਲ ਤੇ ਰਛਪਾਲ ਕੌਰ ਮਰਨਾਈਆਂ ਨੂੰ ਇਕ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਾਥੀ ਗੁਰਮੇਸ਼ ਸਿੰਘ ਪਾਰਟੀ ਸੂਬਾ ਕਮੇਟੀ ਮੈਂਬਰ ਨੇ ਸੰਖੇਪ ਵਿਚ ਅਜੋਕੀ ਰਾਜਨੀਤਕ ਅਵਸਥਾ ਦੇ ਨਾਲ ਤਹਿਸੀਲ ਅੰਦਰ ਪਾਰਟੀ ਦੀ ਉਸਾਰੀ ਤੇ ਜਥੇਬੰਦਕ ਕਮਜ਼ੋਰੀ ਨੂੰ ਦੂਰ ਕਰਨ ਲਈ ਪਾਰਟੀ ਬ੍ਰਾਂਚ ਕਮੇਟੀਆਂ ਦੀਆਂ ਮੀਟਿੰਗਾਂ ਨੂੰ ਸਮਾਂ ਬੱਧ ਕਰਨ ’ਤੇ ਜ਼ੋਰ ਦਿੱਤਾ। ਇਸ ਦੌਰਾਨ ਫ਼ੈਸਲਾ ਕੀਤਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਨੂੰ ਅਮਲ ਵਿਚ ਲਿਆਉਂਦਿਆਂ 6 ਅਕਤੂਬਰ ਨੂੰ 10 ਵਜੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮੰਗ-ਪੱਤਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਾਫ਼ਲੇ ਦੇ ਰੂਪ ਵਿਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਤੇ ਡਾ. ਇਸ਼ਾਂਕ ਕੁਮਾਰ ਵਿਧਾਇਕ ਦੇ ਘਰ ਉਨ੍ਹਾਂ ਨੂੰ ਮੰਗ-ਪੱਤਰ ਦਿੱਤਾ ਜਾਵੇਗਾ। ਇਸ ਨੂੰ ਸਫਲ ਬਣਾਉਣ ਲਈ 26 ਸਤੰਬਰ ਤੋਂ 30 ਸਤੰਬਰ ਤੱਕ ਘੱਟੋ ਘੱਟ 12 ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਮੌਕੇ ਵਰਕਰਾਂ ਦੀ ਸਰਗਰਮੀ ਨੂੰ ਤੇਜ਼ ਕਰਨ ਲਈ ਬ੍ਰਾਂਚ ਸਕੱਤਰਾਂ ਤੇ ਤਹਿਸੀਲ ਕਮੇਟੀ ਮੈਂਬਰਾਂ ਦੀ ਜਨਰਲ ਬਾਡੀ ਮੀਟਿੰਗ 3 ਅਕਤੂਬਰ ਨੂੰ ਹੁਸ਼ਿਆਰਪੁਰ ਦਫ਼ਤਰ ਵਿਖੇ ਕੀਤੀ ਜਾਵੇਗੀ। ਇਸ ਮੌਕੇ ਮਹਿੰਦਰ ਸਿੰਘ ਭੀਲੋਵਾਲ, ਪ੍ਰੇਮ ਲਤਾ, ਇੰਦਰਪਾਲ ਸਿੰਘ, ਗੁਰਜੀਤ ਸਿੰਘ, ਧੰਨਪਤ, ਰਾਜ ਰਾਣੀ ਤੇ ਜੋਗਿੰਦਰ ਭੱਟੀ ਸਾਥੀ ਹਾਜ਼ਰ ਸਨ।
ਪਿਛਲੀ ਖ਼ਬਰ ਚੌਹਾਨ ਨੂੰ ਢਾਡੀ ਸਭਾ ਪੰਜਾਬ ਦਾ ਮੁੱਖ ਬੁਲਾਰਾ ਨਿਯੁਕਤ ਕਰਨ ’ਤੇ ਆਗੂਆਂ ਨੇ ਖ਼ੁਸ਼ੀ ਪ੍ਰਗਟਾਈ ਅਗਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਨੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।