24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਾਬੀ ਈਸਪੁਰੀ ਦਾ ਗ਼ਜ਼ਲ ਸੰਗ੍ਰਹਿ ‘ਮੈਂ ਤੇ ਬਿਰਹਾ’ ਲੋਕ ਅਰਪਣ

ਕੋਟਫ਼ਤੂਹੀ, 23 ਸਤੰਬਰ (ਅਟਵਾਲ)-ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਈਸਪੁਰ ਮੁਖਸ਼ੂਸਪੁਰ-ਚੇਲਾ ਵਿਖੇ ਗੀਤਕਾਰ ਸਾਬੀ ਈਸਪੁਰੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮੈਂ ਤੇ ਬਿਰਹਾ’ ਲੋਕ ਅਰਪਣ ਕੀਤਾ ਗਿਆ, ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਨੂੰ ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨ ਵੱਲੋਂ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ। ਇੱਕ ਸੋ ਵੀਹ ਪੰਨਿਆਂ ਦੇ ਇਸ ਗ਼ਜ਼ਲ ਸੰਗ੍ਰਹਿ ਵਿੱਚ 95 ਦੇ ਕਰੀਬ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ।

ਅਜੀਤ ਡੈਸਕ 24-09-2026
ਕੋਟਫ਼ਤੂਹੀ, 23 ਸਤੰਬਰ (ਅਟਵਾਲ)-ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਈਸਪੁਰ ਮੁਖਸ਼ੂਸਪੁਰ-ਚੇਲਾ ਵਿਖੇ ਗੀਤਕਾਰ ਸਾਬੀ ਈਸਪੁਰੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮੈਂ ਤੇ ਬਿਰਹਾ’ ਲੋਕ ਅਰਪਣ ਕੀਤਾ ਗਿਆ, ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ, ਜਿਸ ਨੂੰ ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨ ਵੱਲੋਂ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ। ਇੱਕ ਸੋ ਵੀਹ ਪੰਨਿਆਂ ਦੇ ਇਸ ਗ਼ਜ਼ਲ ਸੰਗ੍ਰਹਿ ਵਿੱਚ 95 ਦੇ ਕਰੀਬ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਮੌਕੇ ਪਹੁੰਚੇ ਹੋਏ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਵੀ ਸੁਣਾਈਆਂ।ਇਸ ਮੌਕੇ ਬਲਜਿੰਦਰ ਪਾਲ, ਸੁਖਦੇਵ ਭਾਮ , ਦੇਸ਼ ਬੰਧੂ ਭਾਮ, ਬਿੱਟੂ ਖੇੜੇ ਵਾਲਾ, ਗੁਰਪਿੰਦਰ ਸਿੱਪੀ, ਸਗਲੀ ਰਾਮ ਸੱਗੀ, ਸੰਜੀਵ ਸ਼ਰਮਾ, ਪ੍ਰਦੀਪ ਖ਼ਾਨਪੁਰ ਤੇ ਮੈਡਮ ਰਿੰਪੀ ਹਾਜ਼ਰ ਸਨ। ਅੰਤ ਵਿਚ ਸਾਬੀ ਈਸਪੁਰੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਅੱਜੋਵਾਲ ’ਚ ਪਰਿਵਾਰਾਂ ਨੂੰ ਕੈਸ਼ਲੈੱਸ ਇਲਾਜ ਵਾਲੇ ਸਿਹਤ ਕਾਰਡ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।