24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ‘ਪੰਜਾਬੀ ਦਿਵਸ’ ਮਨਾਇਆ

ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਅੱਜ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਵਾਈਸ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ‘ਪੰਜਾਬੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀ ਬਹੁਤ ਸਾਰੇ ਪੰਜਾਬੀ ਦੇ ਚਾਰਟ ਬਣਾ ਕੇ ਲਿਆਏ ਅਤੇ ਬਹੁਤ ਸਾਰੀਆਂ ਉਨ੍ਹਾਂ ਨੇ ਪੰਜਾਬੀ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਕਵਿਤਾਵਾਂ ਸੁਣਾਈਆਂ।

ਅਜੀਤ ਡੈਸਕ 24-09-2026
ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਅੱਜ ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਵਾਈਸ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ‘ਪੰਜਾਬੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀ ਬਹੁਤ ਸਾਰੇ ਪੰਜਾਬੀ ਦੇ ਚਾਰਟ ਬਣਾ ਕੇ ਲਿਆਏ ਅਤੇ ਬਹੁਤ ਸਾਰੀਆਂ ਉਨ੍ਹਾਂ ਨੇ ਪੰਜਾਬੀ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਕਵਿਤਾਵਾਂ ਸੁਣਾਈਆਂ। ਇਸ ਮੌਕੇ ਪੰਜਾਬੀ ਭਾਸ਼ਾ ਦੇ ਸੰਬੰਧ ਵਿਚ ‘ਪੰਜਾਬੀ ਲੇਖਨ ਪ੍ਰਤੀਯੋਗਤਾ ਵੀ ਕਰਵਾਈ ਗਈ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਪੰਜਾਬੀ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਅਤੇ ਆਪਣੀ ਪੰਜਾਬੀ ਮਾਤ ਭਾਸ਼ਾ ਦੇ ਨਾਲ ਜੁੜਨ ਦੀ ਬੱਚਿਆਂ ਨੂੰ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਸਰਕਾਰੀ ਕਾਲਜ ’ਚ ਨਵੇਂ ਵਿਦਿਆਰਥੀਆਂ ਨੂੰ ਫਰੈਸ਼ਰਜ਼ ਪਾਰਟੀ ਦਿੱਤੀ ਅਗਲੀ ਖ਼ਬਰ ਅਜਨੋਹਾ ’ਚ ਕੋਟਫ਼ਤੂਹੀ ਪ੍ਰਾਇਮਰੀ ਬਲਾਕ ਦੀਆਂ ਖੇਡਾਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।