24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੰਤ ਬਾਬਾ ਭਗਤ ਸਿੰਘ ਯਾਦਗਾਰੀ ਸਮਾਗਮ ਵਿਚ ਚੁਪਹਿਰਾ ਦੇ ਦੀਵਾਨ ਸਜਾਏ

ਟਾਂਡਾ ਉੜਮੁੜ, 23 ਸਤੰਬਰ (ਕੁਲਬੀਰ ਸਿੰਘ ਗੁਰਾਇਆ)- ਪਿੰਡ ਮੂਨਕ ਖ਼ੁਰਦ ਆਸ਼ਰਮ ਬਾਬਾ ਭਗਤ ਸਿੰਘ ਵਿਖੇ ਚੱਲ ਰਹੇ ਸੱਚਖੰਡ ਵਾਸੀ ਸੰਤ ਬਾਬਾ ਭਗਤ ਸਿੰਘ ਯਾਦਗਾਰੀ ਸਮਾਗਮ ਦੌਰਾਨ ਅੱਜ ਦਿਨ ਸਮੇਂ ਚੁੱਪਹਿਰਾ ਸਮਾਗਮ ਕਰਵਾਇਆ ਗਿਆ। ਮੁੱਖ ਪ੍ਰਬੰਧਕ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਦੇਸ਼-ਵਿਦੇਸ਼, ਨਗਰ ਤੇ ਇਲਾਕੇ ਦੀਆਂ ਸੰਗਤਾਂ ਦੀ ਸਹਿਯੋਗ ਨਾਲ ਸੰਤ ਬਾਬਾ ਅਤਰ ਸਿੰਘ ਜੀ ਵਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੇ ਦੌਰਾਨ ਸਭ ਤੋਂ ਪਹਿਲਾਂ ਤੇ 21 ਸਤੰਬਰ ਤੋਂ ਆਰੰਭ ਕੀਤੀ ਗਈ 14 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਦੂਸਰੀ ਲੜੀ ਦੇ ਭੋਗ ਪਾਏ ਗਏ ਤੇ 15 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਤੀਸਰੀ ਲੜੀ ਆਰੰਭ ਕੀਤੀ ਗਈ।

ਪਿੰਡ ਮੂਨਕ ਖ਼ੁਰਦ ਵਿਖੇ ਸਮਾਗਮ ਦੌਰਾਨ ਬਾਬਾ ਸਰੂਪ ਸਿੰਘ ਤੇ ਹਾਜ਼ਰ ਸੰਗਤ। ਤਸਵੀਰ : ਗੁਰਾਇਆ 24-09-2026
ਟਾਂਡਾ ਉੜਮੁੜ, 23 ਸਤੰਬਰ (ਕੁਲਬੀਰ ਸਿੰਘ ਗੁਰਾਇਆ)- ਪਿੰਡ ਮੂਨਕ ਖ਼ੁਰਦ ਆਸ਼ਰਮ ਬਾਬਾ ਭਗਤ ਸਿੰਘ ਵਿਖੇ ਚੱਲ ਰਹੇ ਸੱਚਖੰਡ ਵਾਸੀ ਸੰਤ ਬਾਬਾ ਭਗਤ ਸਿੰਘ ਯਾਦਗਾਰੀ ਸਮਾਗਮ ਦੌਰਾਨ ਅੱਜ ਦਿਨ ਸਮੇਂ ਚੁੱਪਹਿਰਾ ਸਮਾਗਮ ਕਰਵਾਇਆ ਗਿਆ। ਮੁੱਖ ਪ੍ਰਬੰਧਕ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਦੇਸ਼-ਵਿਦੇਸ਼, ਨਗਰ ਤੇ ਇਲਾਕੇ ਦੀਆਂ ਸੰਗਤਾਂ ਦੀ ਸਹਿਯੋਗ ਨਾਲ ਸੰਤ ਬਾਬਾ ਅਤਰ ਸਿੰਘ ਜੀ ਵਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੇ ਦੌਰਾਨ ਸਭ ਤੋਂ ਪਹਿਲਾਂ ਤੇ 21 ਸਤੰਬਰ ਤੋਂ ਆਰੰਭ ਕੀਤੀ ਗਈ 14 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਦੂਸਰੀ ਲੜੀ ਦੇ ਭੋਗ ਪਾਏ ਗਏ ਤੇ 15 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਤੀਸਰੀ ਲੜੀ ਆਰੰਭ ਕੀਤੀ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੁਪਹਿਰਾ ਦੇ ਦੀਵਾਨ ਵੀ ਸਜਾਏ ਗਏ ਜਿਸ ਵਿਚ ਭਾਈ ਗੁਰਪ੍ਰੀਤ ਸਿੰਘ ਮਨੀ ਚੰਡੀਗੜ੍ਹ ਵਾਲਿਆਂ ਤੇ ਹੋਰਨਾਂ ਨੇ ਬਾਣੀ ਦੇ ਜਾਪ ਕੀਤੇ ਦੀਵਾਨ ਦੀ ਸਮਾਪਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਪਹਿਲਾਂ ਸਜਾਏ ਗਏ ਰਾਤਰੀ ਦੇ ਦੀਵਾਨ ਵਿਚ ਬਾਬਾ ਸਰੂਪ ਸਿੰਘ ਨੇ ਸਮੂਹ ਸੰਗਤ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਸੇਵਾ ਤੇ ਸਿਮਰਨ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ 19 ਸਤੰਬਰ ਤੋਂ ਆਰੰਭ ਹੋਏ ਸਮਾਗਮ 27 ਸਤੰਬਰ ਤੱਕ ਨਿਰੰਤਰ ਜਾਰੀ ਰਹਿਣਗੇ ਜਿਸ ਦੌਰਾਨ 25 ਦਸੰਬਰ ਨੂੰ ਗੁਰਬਾਣੀ ਕੰਠ ਮੁਕਾ ਬਲੇ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਜਾਣਗੇ ਇਸੇ ਤਰ੍ਹਾਂ ਹੀ 26 ਅਤੇ 27 ਸਤੰਬਰ ਨੂੰ ਮੁਫ਼ਤ ਸਿਹਤ ਜਾਂਚ ਕੈਂਪ ਅੱਗੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਮਾਹਿਰ ਡਾਕਟਰੀ ਟੀਮ ਪਹੁੰਚ ਕਰਕੇ ਮਰੀਜ਼ਾਂ ਦੀ ਸਿਹਤਾਂ ਮੁਆਇਨਾ ਕਰੇਗੀ। ਇਸ ਤੋਂ ਇਲਾਵਾ 27 ਸਤੰਬਰ ਨੂੰ ਸਮਾਗਮ ਦੀ ਸੰਪੂਰਨਤਾਈ ਸਮੇਂ ਚੌਥੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ ਪਾਏ ਜਾਣਗੇ ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ ਇਸ ਮੌਕੇ ਭਾਈ ਸੁਰਿੰਦਰ ਸਿੰਘ ਖ਼ਾਲਸਾ, ਸ਼ਮਸ਼ੇਰ ਸਿੰਘ ਖ਼ਾਲਸਾ, ਸਰਬਜੀਤ ਸਿੰਘ ਮੋਮੀ,ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਜੌਹਲ, ਨੰਦ ਸਿੰਘ, ਦਲਜਿੰਦਰ ਸਿੰਘ, ਮੁਲਖ ਰਾਜ ਸਿੰਘ, ਸਰਵਣ ਸਿੰਘ ਗੜਦੀਵਾਲ, ਜਸਵੰਤ ਸਿੰਘ, ਮੋਹਨ ਸਿੰਘ ਟਾਂਡਾ ਰਾਮ ਸਹਾਇ, ਸੁਰਜੀਤ ਸਿੰਘ ਭੱਟੀਆਂ, ਕੁਲਵੀਰ ਸਿੰਘ ਪਤਿਆਲ, ਮਨਜੀਤ ਸਿੰਘ, ਸ਼ਿੰਗਾਰਾ ਸਿੰਘ, ਬਰਿੰਦਰ ਸਿੰਘ, ਦਵਿੰਦਰ ਸਿੰਘ ਲਾਡੀ, ਮਾਸਟਰ ਰਾਜਾ ਸਿੰਘ, ਤਰਨਵੀਰ ਸਿੰਘ, ਭਾਈ ਕਵਲਜੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ ਖ਼ਾਲਸਾ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਅੱਤੋਵਾਲ ਸੁਸਾਇਟੀ ਵਲੋਂ ਜ਼ਖ਼ਮੀ ਵਿਅਕਤੀ ਦੇ ਇਲਾਜ ਲਈ ਰਾਸ਼ੀ ਭੇਟ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਵਿਚ ‘ਵਿੱਤੀ ਧੋਖਾਧੜੀ’ ਸੰਬੰਧੀ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।