26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਸਮੂਹਿਕ ਵੰਦੇ ਮਾਤਰਮ ਗਾਇਆ

ਹਾਜੀਪੁਰ, 25 ਸਤੰਬਰ (ਪੁਨੀਤ ਭਾਰਦਵਾਜ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਤੇ ਮਾਤ ਭੂਮੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨਵੀਂ ਦਿੱਲੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀਅਰ ਸੈਕੰਡਰੀ) ਹਾਜੀਪੁਰ ਵਿਖੇ ਇਕ ਦੇਸ਼ ਵਿਆਪੀ ਸਮੂਹਿਕ ਗਾਇਣ ਪ੍ਰੋਗਰਾਮ ‘ਨਮਾਮੀ ਭਾਰਤਮ’ ਆਯੋਜਿਤ ਕੀਤਾ। ਇਸ ਪ੍ਰੋਗਰਾਮ ਦੇ ਵਿਚ ਰੋਹਿਤ ਰਾਣਾ ਐੱਸ.

ਅਜੀਤ ਡੈਸਕ 26-09-2026
ਹਾਜੀਪੁਰ, 25 ਸਤੰਬਰ (ਪੁਨੀਤ ਭਾਰਦਵਾਜ)-ਭਾਰਤ ਦੀ ਰਾਸ਼ਟਰੀ ਚੇਤਨਾ, ਆਜ਼ਾਦੀ ਸੰਗਰਾਮ ਦੀ ਪ੍ਰੇਰਨਾ ਤੇ ਮਾਤ ਭੂਮੀ ਪ੍ਰਤੀ ਸ਼ਰਧਾ ਦਾ ਪ੍ਰਤੀਕ ਅਮਰ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਨਵੀਂ ਦਿੱਲੀ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀਨੀਅਰ ਸੈਕੰਡਰੀ) ਹਾਜੀਪੁਰ ਵਿਖੇ ਇਕ ਦੇਸ਼ ਵਿਆਪੀ ਸਮੂਹਿਕ ਗਾਇਣ ਪ੍ਰੋਗਰਾਮ ‘ਨਮਾਮੀ ਭਾਰਤਮ’ ਆਯੋਜਿਤ ਕੀਤਾ। ਇਸ ਪ੍ਰੋਗਰਾਮ ਦੇ ਵਿਚ ਰੋਹਿਤ ਰਾਣਾ ਐੱਸ. ਡੀ. ਓ. ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ, ਧਰਮਪਾਲ ਸ਼ਰਮਾ ਸਾਬਕਾ ਸਰਕਾਰੀ ਅਧਿਆਪਕ, ਅਰਜੁਨ ਭੂਰਾ ਸੀਨੀਅਰ ਬਰਾਂਚ ਮੈਨੇਜਰ ਪੀ. ਐਨ. ਬੀ. ਹਾਜੀਪੁਰ, ਲਵੀ ਮਿਨਹਾਸ ਬਰਾਂਚ ਮੈਨੇਜਰ ਕੋਆਪਰੇਟਿਵ ਬੈਂਕ ਹਾਜੀਪੁਰ, ਮਨੋਜ ਕੁਮਾਰ ਪ੍ਰਿੰਸੀਪਲ, ਵਰਿੰਦਰ ਢਾਹੜਾ ਸਕੂਲ ਪ੍ਰਬੰਧਕ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਨਿਰਧਾਰਿਤ ਸਮੇਂ ’ਤੇ ਜਦੋਂ ‘ਵੰਦੇ ਮਾਤਰਮ’ ਦੇਸ਼ ਦੇ 25 ਹਜ਼ਾਰ ਤੋਂ ਵੱਧ ਥਾਵਾਂ ’ਤੇ 1 ਕਰੋੜ ਤੋਂ ਵੱਧ ਗੱਲ੍ਹਾਂ ਤੋਂ ਇੱਕੋ ਸਮੇਂ ਗੂੰਜੇਆ। ਇਸ ਇਤਿਹਾਸਿਕ ਮੌਕੇ ਦੇ ਲਈ ਸਭ ਨੇ ਇਕ ਦੂਸਰੇ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਮੋਹਣਵਾਲ ਵਿਖੇ ਬਲਾਕ ਪੱਧਰੀ ਖੇਡਾਂ ਸਮਾਪਤ ਅਗਲੀ ਖ਼ਬਰ ਰਾਮਗੜ੍ਹ ਸੀਕਰੀ ਵਿਖੇ ਆਯੁਸ਼ ਕੈਂਪ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।