28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਔਰਤ ਦੀ ਵਾਲੀ ਝਪਟਣ ਵਾਲਾ ਮੋਟਰਸਾਈਕਲ ਛੱਡ ਕੇ ਹੋਇਆ ਫ਼ਰਾਰ

ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਦੀ ਔਰਤ ਦੀ ਵਾਲੀ ਝਪਟਣ ਵਾਲੇ ਅਨਸਰ ਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਨੀਰਜ ਪਤਨੀ ਚੰਦਰ ਸ਼ੇਖਰ ਵਾਸੀ ਘਾਗੋਂ ਰੋੜਾਂਵਾਲੀ ਜਦੋਂ ਦੁਪਹਿਰ ਕਰੀਬ 12.

ਝਪਟਮਾਰ ਦਾ ਕਾਬੂ ਕੀਤਾ ਮੋਟਰਸਾਈਕਲ। ਤਸਵੀਰ : ਧਾਲੀਵਾਲ 28-09-2026
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਘਾਗੋਂ ਰੋੜਾਂਵਾਲੀ ਦੀ ਔਰਤ ਦੀ ਵਾਲੀ ਝਪਟਣ ਵਾਲੇ ਅਨਸਰ ਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਨੀਰਜ ਪਤਨੀ ਚੰਦਰ ਸ਼ੇਖਰ ਵਾਸੀ ਘਾਗੋਂ ਰੋੜਾਂਵਾਲੀ ਜਦੋਂ ਦੁਪਹਿਰ ਕਰੀਬ 12.30 ਕੁ ਵਜੇ ਆਪਣੇ ਲੜਕੇ ਨਾਲ ਬੋੜਾ ਤੋਂ ਘਾਗੋਂ ਰੋੜਾਂਵਾਲੀ ਨੂੰ ਜਾ ਰਹੀ ਸੀ ਤਾਂ ਇਸ ਦੌਰਾਨ ਇਕ ਮੋਟਰਸਾਈਕਲ ਸਵਾਰ ਅਨਸਰ ਔਰਤ ਦੀ ਕੰਨ ਦੀ ਵਾਲੀ ਝਪਟ ਕੇ ਗੜ੍ਹਸ਼ੰਕਰ ਵੱਲ ਨੂੰ ਫ਼ਰਾਰ ਹੋ ਗਿਆ। ਜਦੋਂ ਨੀਰਜ ਦੇ ਲੜਕੇ ਨੇ ਝਪਟਮਾਰ ਦਾ ਪਿੱਛਾ ਕੀਤਾ ਤਾਂ ਉਸ ਨੂੰ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਪਿੰਡ ਗੋਗੋਂ ਵਿਖੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਛੱਡ ਕੇ ਖੇਤਾਂ ਵਿਚ ਦੀ ਫ਼ਰਾਰ ਹੋ ਗਿਆ। ਘਟਨਾ ਤੋਂ ਪੀੜਤਾਂ ਵਲੋਂ ਮੋਟਰਸਾਈਕਲ ਕਾਬੂ ਕਰ ਲਿਆ, ਜਿਸ ਤੇ ਪੀ.ਬੀ. 07 ਏ ਏ 4048 ਨੰਬਰ ਲਿਖਿਆ ਹੋਇਆ ਹੈ। ਉਨ੍ਹਾਂ ਵਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਨਸ਼ਾ ਮੁਕਤ, ਪੰਜਾਬ ਬਚਾਓ ਯਾਤਰਾ ਦਾ ਨੰਗਲ ਬਿਹਾਲਾਂ ਵਿਖੇ ਭਾਜਪਾ ਨੇਤਾਵਾਂ ਤੇ ਵਰਕਰਾਂ ਵਲੋਂ ਸਵਾਗਤ ਅਗਲੀ ਖ਼ਬਰ - ਚੱਕ ਫੁੱਲੂ ’ਚ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ- ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਬੰਗਾ ਚੌਕ ’ਚ ਲਗਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।