29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੰਦੀਪ ਸਿੰਘ ਸਿੱਕਰੀ ਦੀ ਸ਼ਾਨਦਾਰ ਜਿੱਤ ’ਤੇ ਲੈਕਚਰਾਰ ਗੁਰਦਰਸ਼ਨ ਸਿੰਘ ਵਲੋਂ ਸਮਰਥਕਾਂ ਦਾ ਧੰਨਵਾਦ

ਤਲਵਾੜਾ, 28 ਸਤੰਬਰ (ਐਚ. ਐਸ.

ਅਜੀਤ ਡੈਸਕ 29-09-2026
ਤਲਵਾੜਾ, 28 ਸਤੰਬਰ (ਐਚ. ਐਸ. ਮਿੱਠੂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗਰੈਜੂਏਸ਼ਨ ਕੌਂਸਟਿਟਿਊਐਂਸੀ ਤੋਂ ਲਗਾਤਾਰ ਤੀਜੀ ਵਾਰ ਸੈਨੇਟਰ ਵਜੋਂ ਚੁਣੇ ਗਏ ਸੰਦੀਪ ਸਿੰਘ ਸਿੱਕਰੀ ਦੀ ਸ਼ਾਨਦਾਰ ਜਿੱਤ ’ਤੇ ਲੈਕਚਰਾਰ ਗੁਰਦਰਸ਼ਨ ਸਿੰਘ ਵਲੋਂ ਆਪਣੇ ਸਾਰੇ ਸਾਥੀਆਂ, ਵਿਦਿਆਰਥੀਆਂ, ਰਿਸ਼ਤੇਦਾਰਾਂ ਤੇ ਸਮੂਹ ਸਮਰਥਕਾਂ ਦਾ ਧੰਨਵਾਦ ਕੀਤਾ। ਲੈਕ. ਗੁਰਦਰਸ਼ਨ ਸਿੰਘ ਨੇ ਆਖਿਆ ਕਿ ਇਹ ਜਿੱਤ ਸਿਰਫ਼ ਸੰਦੀਪ ਸਿੰਘ ਦੀ ਹੀ ਨਹੀਂ, ਸਗੋਂ ਸਾਡੇ ਸਾਰਿਆਂ ਦੇ ਵਿਸ਼ਵਾਸ, ਪਿਆਰ ਤੇ ਸਾਂਝੀ ਮਿਹਨਤ ਦੀ ਜਿੱਤ ਹੈ। ਉਨ੍ਹਾਂ ਨੇ ਇਸ ਚੋਣ ਸਫ਼ਰ ਵਿਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਵਾਲੀ ਸਮੂਹ ਤਲਵਾੜਾ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਵਲੋਂ ਸੌਂਪੀ ਇਸ ਜ਼ਿੰਮੇਵਾਰੀ ਨੂੰ ਸੰਦੀਪ ਸਿੰਘ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ਲਈ ਵਚਨਬੱਧ ਰਹਿਣਗੇ। ਉਹ ਹਮੇਸ਼ਾ ਤੁਹਾਡੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਇਸ ਮੌਕੇ ਰਜਿੰਦਰ ਸਿੰਘ , ਪ੍ਰਧਾਨ ਰਵਿੰਦਰ ਸਿੰਘ ਰਾਵੀ, ਦਵਿੰਦਰ ਸਿੰਘ, ਨਰਿੰਦਰ ਸਿੰਘ, ਬਲਵਿੰਦਰ ਸਿੰਘ, ਜਸਮਾਨ ਸਿੰਘ ਅਤੇ ਲੈਕਚਰਾਰ ਸੁਭਾਸ਼ ਚੰਦ ਸਮੇਤ ਹੋਰ ਅਹਿਮ ਸਾਥੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਭਾਈ ਲਾਲੋ ਜੀ ਦੇ ਆਗਮਨ ਪੁਰਬ ਸੰਬੰਧੀ ਸਮਾਗਮ ਅਗਲੀ ਖ਼ਬਰ ਸੈਨੇਟ ਚੋਣਾਂ ’ਚ ਤੀਜੀ ਵਾਰ ਜੇਤੂ ਰਹੇ ਪ੍ਰੋ. ਸੰਦੀਪ ਸਿੰਘ ਸੀਕਰੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।