04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲੋਹੇ ਦੀਆਂ ਸਲੈਬਾਂ ਚੋਰੀ ਕਰਨ ਸੰਬੰਧੀ ਹੋਇਆ ਪਰਚਾ ਰਾਜਸੀ ਸ਼ਹਿ ਤੋਂ ਪ੍ਰਭਾਵਿਤ ਨਹੀਂ-ਜਗਜੀਤ ਸਿੰਘ

ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਵਲੋਂ ਪਿੰਡ ਪੰਡੋਰੀ ਸੂਮਲਾ ਦੇ ਦੋ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਚੋਰੀ ਦਾ ਮਾਮਲਾ ਕਿਸੇ ਵੀ ਰਾਜਸੀ ਸ਼ਹਿ ਤੋਂ ਪ੍ਰਭਾਵਿਤ ਨਹੀਂ ਹੈ, ਬਲਕਿ ਇਹ ਮਾਮਲਾ ਵਿਭਾਗੀ ਤੇ ਪੁਲਿਸ ਦੀ ਜਾਂਚ ਉਪਰੰਤ ਸਬੂਤਾਂ ਦੇ ਆਧਾਰ ‘ਤੇ ਕੀਤਾ। ਇਹ ਜਾਣਕਾਰੀ ਇਥੇ ਬਲਾਕ ਸੰਮਤੀ ਮੈਂਬਰ ਜ਼ੋਨ ਪੰਡੋਰੀ ਸੂਮਲਾ ਜਗਜੀਤ ਸਿੰਘ ਤੇ ਹੋਰਨਾਂ ਪੰਚਾਇਤ ਮੈਂਬਰਾਂ ਤੇ ਪਿੰਡ ਦੇ ਪਤਵੰਤਿਆਂ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ ਗਈ।

ਅਜੀਤ ਡੈਸਕ 04-10-2026
ਹੁਸ਼ਿਆਰਪੁਰ, 3 ਅਕਤੂਬਰ (ਬਲਜਿੰਦਰਪਾਲ ਸਿੰਘ)-ਥਾਣਾ ਹਰਿਆਣਾ ਵਲੋਂ ਪਿੰਡ ਪੰਡੋਰੀ ਸੂਮਲਾ ਦੇ ਦੋ ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਚੋਰੀ ਦਾ ਮਾਮਲਾ ਕਿਸੇ ਵੀ ਰਾਜਸੀ ਸ਼ਹਿ ਤੋਂ ਪ੍ਰਭਾਵਿਤ ਨਹੀਂ ਹੈ, ਬਲਕਿ ਇਹ ਮਾਮਲਾ ਵਿਭਾਗੀ ਤੇ ਪੁਲਿਸ ਦੀ ਜਾਂਚ ਉਪਰੰਤ ਸਬੂਤਾਂ ਦੇ ਆਧਾਰ ‘ਤੇ ਕੀਤਾ। ਇਹ ਜਾਣਕਾਰੀ ਇਥੇ ਬਲਾਕ ਸੰਮਤੀ ਮੈਂਬਰ ਜ਼ੋਨ ਪੰਡੋਰੀ ਸੂਮਲਾ ਜਗਜੀਤ ਸਿੰਘ ਤੇ ਹੋਰਨਾਂ ਪੰਚਾਇਤ ਮੈਂਬਰਾਂ ਤੇ ਪਿੰਡ ਦੇ ਪਤਵੰਤਿਆਂ ਵਲੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤੀ ਗਈ। ਇਸ ਮੌਕੇ ਜਗਜੀਤ ਸਿੰਘ ਨੇ ਦੱਸਿਆ ਕਿ 20 ਤੇ 21 ਸਤੰਬਰ ਨੂੰ ਕੁਝ ਨੌਜਵਾਨਾਂ ਵਲੋਂ ਪਿੰਡ ‘ਚ ਸਫ਼ਾਈ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਪਿੰਡ ‘ਚ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਨਾਲੇ ‘ਤੇ ਪਈਆਂ ਲੋਹੇ ਦੀਆਂ ਸਲੈਬਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਉਨ੍ਹਾਂ ਕੁੱਝ ਸਲੈਬਾਂ ਅੱਡਾ ਦੋਸੜਕਾਂ ਵਿਖੇ ਇਕ ਨਿੱਜੀ ਬੈਂਕ ਨੂੰ ਵੇਚ ਦਿੱਤੀਆਂ, ਜਿਸ ਦਾ ਲਿਖਤੀ ਸਬੂਤ ਪੰਚਾਇਤ ਕੋਲ ਮੌਜੂਦ ਹੈ। ਇਸ ਦੇ ਨਾਲ ਹੀ ਉਨ੍ਹਾਂ 5 ਹੋਰ ਸਲੈਬਾਂ ਪਿੰਡ ਦੇ ਪੰਚ ਦੇ ਹੀ ਭਤੀਜੇ ਨੂੰ ਵੇਚਣ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਤਾਂ ਉਨ੍ਹਾਂ ਨੂੰ ਪੰਚਾਇਤ ‘ਚ ਬੁਲਾਇਆ, ਪਰ ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪੰਚਾਇਤ ਨੇ ਇਸ ਸੰਬੰਧੀ ਇਕ ਮਤਾ ਪਾ ਕੇ ਬੀ. ਡੀ. ਪੀ. ਓ. ਨੂੰ ਦਿੱਤਾ। ਉਪਰੰਤ ਬੀ. ਡੀ. ਪੀ. ਓ. ਨੇ ਇਸ ਮਾਮਲੇ ਦੀ ਜਾਂਚ ਐਕਸੀਅਨ ਨੂੰ ਮਾਰਕ ਕੀਤੀ ਅਤੇ ਅੰਤ ‘ਚ ਵਿਭਾਗ ਦੇ ਜੇ. ਈ. ਨੇ ਇਹ ਵੈਰੀਫਾਈ ਕੀਤਾ ਕਿ ਇਹ ਸਲੈਬਾਂ ਪੀ. ਡਬਲਿਯੂ. ਡੀ. ਵਿਭਾਗ ਦੀਆਂ ਹਨ, ਜੋ ਚੋਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ 29 ਸਤੰਬਰ ਨੂੰ ਇਹ ਗੱਲ ਸਾਫ਼ ਹੋ ਗਈ ਕਿ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਕਾਰਵਾਈ ਹੋਵੇਗੀ ਤਾਂ ਪੰਚਾਇਤ ਨੇ ਫਿਰ ਕਥਿਤ ਦੋਸ਼ੀਆਂ ਨੂੰ ਪੰਚਾਇਤ ‘ਚ ਆਉਣ ਲਈ ਕਿਹਾ, ਪਰ ਉਹ ਫਿਰ ਵੀ ਨਹੀਂ ਮੰਨੇ। ਉਨ੍ਹਾਂ ਕਿਹਾ ਕਿ ਜਦੋਂ ਅਸਲੀਅਤ ਸਾਹਮਣੇ ਆਉਣ ‘ਤੇ ਥਾਣਾ ਹਰਿਆਣਾ ‘ਚ ਇਸ ਸੰਬੰਧੀ ਮਾਮਲਾ ਦਰਜ ਹੋ ਗਿਆ ਤਾਂ ਕੁੱਝ ਰਾਜਸੀ ਆਗੂ ਬਿਨਾਂ ਵਜ੍ਹਾ ਇਸ ਗੱਲ ਨੂੰ ਤੂਲ ਦੇ ਰਹੇ ਹਨ ਕਿ ਇਹ ਮਾਮਲਾ ਸਿਆਸੀ ਸ਼ਹਿ ‘ਤੇ ਦਰਜ ਹੋਇਆ ਹੈ, ਜਦਕਿ ਪੰਚਾਇਤ ਕੋਲ ਇਸ ਦੇ ਸਾਰੇ ਲਿਖਤੀ ਸਬੂਤ ਮੌਜੂਦ ਹਨ।
ਪਿਛਲੀ ਖ਼ਬਰ ਸਰਬਜੋਤ ਸਿੰਘ ਸਾਬੀ ਨੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ 1.50 ਲੱਖ ਦੀ ਠੱਗੀ ਦੇ ਦੋਸ਼ ’ਚ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।