ਬੱਸੀ ਕਲਾਂ ਵਿਖੇ ਦੁਸਹਿਰੇ ਦੇ ਸੰਬੰਧ ’ਚ ਝੰਡੇ ਦੀ ਰਸਮ
ਚੱਬੇਵਾਲ, 4 ਅਕਤੂਬਰ (ਰਾਜੀਵ ਭਾਰਦਵਾਜ)-ਕਸਬਾ ਚੱਬੇਵਾਲ ਦੇ ਨਜ਼ਦੀਕੀ ਪਿੰਡ ਬੱਸੀ ਕਲਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ’ਚ ਸ੍ਰੀ ਰਾਮ ਲੀਲ੍ਹਾ ਕਮੇਟੀ ਬੱਸੀ ਕਲਾਂ ਵਲੋਂ ਮਹਾ ਲਕਸ਼ਮੀ ਵਾਲੇ ਦਿਨ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਮਹਾਵੀਰ ਹਨੂੰਮਾਨ ਜੀ ਦੇ ਝੰਡੇ ਨਾਲ ਕੀਤਾ ਗਿਆ ।
ਅਜੀਤ ਡੈਸਕ
05-10-2026