05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

16 ਸਾਲਾਂ ਬਾਅਦ ਟਾਂਡਾ ਵਿਚ ਮੁੜ ਆਬਾਦ ਹੋਈ ਪਸ਼ੂ ਮੰਡੀ

ਟਾਂਡਾ ਉੜਮੁੜ, 4 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਇਲਾਕੇ ਦੇ ਪਸ਼ੂ ਦੀ ਪਸ਼ੂ ਮੰਡੀ ਜੋ ਕਿ ਪਿਛਲੇ ਕਰੀਬ 16 ਸਾਲਾਂ ਤੋਂ ਬੰਦ ਪਈ ਪਸ਼ੂ ਮੰਡੀ ਨੂੰ ਮੁੜ ਆਬਾਦ ਕੀਤਾ। ਵਿਧਾਇਕ ਜਸਵੀਰ ਸਿੰਘ ਰਾਜਾ ਦੇ ਯਤਨਾਂ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦੁਧਾਰੂ ਪਸ਼ੂ ਵਪਾਰ ਐਸੋਸੀਏਸ਼ਨ ਵਲੋਂ ਟਾਂਡਾ ਵਿਖੇ ਪਸ਼ੂ ਮੰਡੀ ਦੀ ਮੁੜ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 05-10-2026
ਟਾਂਡਾ ਉੜਮੁੜ, 4 ਅਕਤੂਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਇਲਾਕੇ ਦੇ ਪਸ਼ੂ ਦੀ ਪਸ਼ੂ ਮੰਡੀ ਜੋ ਕਿ ਪਿਛਲੇ ਕਰੀਬ 16 ਸਾਲਾਂ ਤੋਂ ਬੰਦ ਪਈ ਪਸ਼ੂ ਮੰਡੀ ਨੂੰ ਮੁੜ ਆਬਾਦ ਕੀਤਾ। ਵਿਧਾਇਕ ਜਸਵੀਰ ਸਿੰਘ ਰਾਜਾ ਦੇ ਯਤਨਾਂ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦੁਧਾਰੂ ਪਸ਼ੂ ਵਪਾਰ ਐਸੋਸੀਏਸ਼ਨ ਵਲੋਂ ਟਾਂਡਾ ਵਿਖੇ ਪਸ਼ੂ ਮੰਡੀ ਦੀ ਮੁੜ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਸ਼ੂ ਪਾਲਕਾਂ, ਪਸ਼ੂ ਵਪਾਰੀਆਂ ਤੇ ਇਲਾਕਾ ਵਾਸੀਆਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਮੰਡੀ ਦੇ ਮੁੜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਦੁਧਾਰੂ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਲਈ ਸਥਾਨਕ ਪੱਧਰ ’ਤੇ ਹੀ ਇਕ ਸਹੂਲਤ ਮਿਲੇਗੀ। ਇਸ ਨਾਲ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂ ਵੇਚਣ ਤੇ ਲੋੜ ਅਨੁਸਾਰ ਦੁਧਾਰੂ ਪਸ਼ੂ ਖ਼ਰੀਦਣ ਲਈ ਦੂਰ-ਦੁਰਾਡੇ ਦੀਆਂ ਮੰਡੀਆਂ ਵਿਚ ਜਾਣ ਦੀ ਲੋੜ ਵੀ ਘੱਟ ਹੋਵੇਗੀ। ਇਹ ਪਸ਼ੂ ਮੰਡੀ ਹਰ ਮਹੀਨੇ 4 ਅਤੇ 17 ਤਰੀਕ ਨੂੰ ਲਗਾਈ ਜਾਵੇਗੀ। ਇਸ ਮੌਕੇ ਵਿਧਾਇਕ ਰਾਜਾ ਨੇ ਕਿਹਾ ਕਿ ਪਸ਼ੂ ਪਾਲਣ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਪਸ਼ੂ ਪਾਲਕਾਂ ਨੂੰ ਆਪਣੀ ਉਪਜ ਤੇ ਪਸ਼ੂਆਂ ਦੀ ਖ਼ਰੀਦੋ-ਫ਼ਰੋਖ਼ਤ ਲਈ ਸੁਚੱਜੀਆਂ ਸਹੂਲਤਾਂ ਮਿਲਣੀਆਂ ਜ਼ਰੂਰੀ ਹਨ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਚੀਮਾ, ਅਰੁਣ ਕਪੂਰ, ਜਸਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਘੁੰਮਣ ਨੇ ਦਾਣਾ ਮੰਡੀ ਦਾਤਾਰਪੁਰ ’ਚ ਕਰਵਾਈ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਅਗਲੀ ਖ਼ਬਰ ਅੱਪਰ ਰਜਵਾਲ ਦੇ ਛਿੰਝ ਮੇਲੇ ’ਚ ਵਿਧਾਇਕ ਘੁੰਮਣ ਮੁੱਖ ਮਹਿਮਾਨ ਤੇ ਭਾਜਪਾ ਨੇਤਾ ਸੁਸ਼ੀਲ ਪਿੰਕੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।