10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਠੁਆਣਾ ਜ਼ਮੀਨ ਦੇ ਝਗੜੇ ’ਚ ਪਰਚਾ ਦਰਜ

ਕੋਟਫ਼ਤੂਹੀ, 9 ਅਕਤੂਬਰ (ਅਟਵਾਲ)-ਸੰਤੋਖ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਠੁਆਣਾ (ਹਾਲ ਨਿਵਾਸੀ ਖੈਰੜ ਰਾਵਲ ਬੱਸੀ) ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ 6 ਅਕਤੂਬਰ ਨੂੰ ਉਹ ਤੇ ਉਸ ਦਾ ਲੜਕਾ ਆਪਣੇ ਕੰਮ ਪਿੰਡ ਠੀਡਾਂ ਗਏ ਹੋਏ ਸੀ, ਛੋਟਾ ਲੜਕਾ ਕੋਟਫ਼ਤੂਹੀ ਬਾਜ਼ਾਰ ਗਿਆ ਹੋਇਆ ਸੀ, ਘਰ ਵਿਚ ਉਸ ਦੀ ਪਤਨੀ ਇਕੱਲੀ ਹੀ ਸੀ ਸ਼ਾਮ 6. 30 ਦੇ ਕਰੀਬ ਘਰ ਵਿਚ ਤਿੰਨ ਚਾਰ ਗੱਡੀਆਂ ਆਈਆਂ, ਜਿਨ੍ਹਾਂ ਵਿਚ ਗੁਰਿੰਦਰ ਸਿੰਘ ਨਿਵਾਸੀ ਰਟੈਡਾ ਉਸ ਨਾਲ ਪੰਦਰਾ-ਵੀਹ ਵਿਅਕਤੀ ਦੋ ਔਰਤਾਂ ਸਨ ਉਨ੍ਹਾਂ ਮੇਰੀ ਪਤਨੀ ਕੁਲਦੀਪ ਕੌਰ ਦੀ ਡੰਡਿਆਂ ਨਾਲ ਕੁੱਟਮਾਰ ਕਰਕੇ ਮੇਰੀ ਪਤਨੀ ਨੂੰ ਧੂਹ ਕੇ ਆਪਣੀ ਗੱਡੀ ਵਿਚ ਸੁੱਟ ਕੇ ਲੈ ਕੇ ਜਾ ਰਹੇ ਸਨ, ਇੰਨੇ ਨੂੰ ਅਸੀਂ ਘਰ ਦੇ ਲਾਗੇ ਟੀ-ਪੁਆਇੰਟ ’ਤੇ ਆਏ ਤਾਂ ਗੁਰਿੰਦਰ ਸਿੰਘ ਉਸ ਨਾਲ ਆਏ ਬਲਜਿੰਦਰ ਸਿੰਘ, ਰਵਿੰਦਰ ਸਿੰਘ ਬੱਲੂ ਨੇ ਉਸ ਨੂੰ ਉਸ ਦੀ ਪਤਨੀ ਅਤੇ ਲੜਕੇ ਦੀ ਮਾਰ ਕੁਟਾਈ ਕੀਤੀ ਤੇ ਉਨ੍ਹਾਂ ਨੂੰ ਵੱਖ-ਵੱਖ ਗੱਡੀਆਂ ਵਿਚ ਸੁੱਟ ਕੇ ਮੇਹਟੀਆਣਾ ਸਾਈਡ ਘੁੰਮਾਉਂਦੇ ਰਹੇ ਉਨ੍ਹਾਂ ਉਸ ਨੂੰ ਗੱਡੀ ਵਿਚ ਗੁਰਿੰਦਰ ਸਿੰਘ ਦੋਨਾਲੀ ਬੰਦੂਕ ਵਿਖਾ ਕੇ ਉਸ ਪਾਸੋਂ ਜ਼ਬਰਦਸਤੀ ਕਹਾ ਰਹੇ ਸਨ ਤੇ ਕਿ ਉਹ ਆਪਣੀ ਜ਼ਮੀਨ ਛੱਡ ਕੇ ਜਾ ਰਿਹਾ ਉਨ੍ਹਾਂ ਨੂੰ ਧਮਕੀਆਂ ਦੇ ਕੇ ਮੁਕੰਦਪੁਰ ਛੱਡ ਗਏ।

ਅਜੀਤ ਡੈਸਕ 10-10-2026
ਕੋਟਫ਼ਤੂਹੀ, 9 ਅਕਤੂਬਰ (ਅਟਵਾਲ)-ਸੰਤੋਖ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਠੁਆਣਾ (ਹਾਲ ਨਿਵਾਸੀ ਖੈਰੜ ਰਾਵਲ ਬੱਸੀ) ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੱਸਿਆ ਕਿ 6 ਅਕਤੂਬਰ ਨੂੰ ਉਹ ਤੇ ਉਸ ਦਾ ਲੜਕਾ ਆਪਣੇ ਕੰਮ ਪਿੰਡ ਠੀਡਾਂ ਗਏ ਹੋਏ ਸੀ, ਛੋਟਾ ਲੜਕਾ ਕੋਟਫ਼ਤੂਹੀ ਬਾਜ਼ਾਰ ਗਿਆ ਹੋਇਆ ਸੀ, ਘਰ ਵਿਚ ਉਸ ਦੀ ਪਤਨੀ ਇਕੱਲੀ ਹੀ ਸੀ ਸ਼ਾਮ 6.30 ਦੇ ਕਰੀਬ ਘਰ ਵਿਚ ਤਿੰਨ ਚਾਰ ਗੱਡੀਆਂ ਆਈਆਂ, ਜਿਨ੍ਹਾਂ ਵਿਚ ਗੁਰਿੰਦਰ ਸਿੰਘ ਨਿਵਾਸੀ ਰਟੈਡਾ ਉਸ ਨਾਲ ਪੰਦਰਾ-ਵੀਹ ਵਿਅਕਤੀ ਦੋ ਔਰਤਾਂ ਸਨ ਉਨ੍ਹਾਂ ਮੇਰੀ ਪਤਨੀ ਕੁਲਦੀਪ ਕੌਰ ਦੀ ਡੰਡਿਆਂ ਨਾਲ ਕੁੱਟਮਾਰ ਕਰਕੇ ਮੇਰੀ ਪਤਨੀ ਨੂੰ ਧੂਹ ਕੇ ਆਪਣੀ ਗੱਡੀ ਵਿਚ ਸੁੱਟ ਕੇ ਲੈ ਕੇ ਜਾ ਰਹੇ ਸਨ, ਇੰਨੇ ਨੂੰ ਅਸੀਂ ਘਰ ਦੇ ਲਾਗੇ ਟੀ-ਪੁਆਇੰਟ ’ਤੇ ਆਏ ਤਾਂ ਗੁਰਿੰਦਰ ਸਿੰਘ ਉਸ ਨਾਲ ਆਏ ਬਲਜਿੰਦਰ ਸਿੰਘ, ਰਵਿੰਦਰ ਸਿੰਘ ਬੱਲੂ ਨੇ ਉਸ ਨੂੰ ਉਸ ਦੀ ਪਤਨੀ ਅਤੇ ਲੜਕੇ ਦੀ ਮਾਰ ਕੁਟਾਈ ਕੀਤੀ ਤੇ ਉਨ੍ਹਾਂ ਨੂੰ ਵੱਖ-ਵੱਖ ਗੱਡੀਆਂ ਵਿਚ ਸੁੱਟ ਕੇ ਮੇਹਟੀਆਣਾ ਸਾਈਡ ਘੁੰਮਾਉਂਦੇ ਰਹੇ ਉਨ੍ਹਾਂ ਉਸ ਨੂੰ ਗੱਡੀ ਵਿਚ ਗੁਰਿੰਦਰ ਸਿੰਘ ਦੋਨਾਲੀ ਬੰਦੂਕ ਵਿਖਾ ਕੇ ਉਸ ਪਾਸੋਂ ਜ਼ਬਰਦਸਤੀ ਕਹਾ ਰਹੇ ਸਨ ਤੇ ਕਿ ਉਹ ਆਪਣੀ ਜ਼ਮੀਨ ਛੱਡ ਕੇ ਜਾ ਰਿਹਾ ਉਨ੍ਹਾਂ ਨੂੰ ਧਮਕੀਆਂ ਦੇ ਕੇ ਮੁਕੰਦਪੁਰ ਛੱਡ ਗਏ। ਇਸ ਤੇ ਪੁਲਿਸ ਵਲੋ ਮੁਕੱਦਮਾ ਨੰਬਰ 188 ਆਰਮ ਐਕਟ ਤੇ ਵੱਖ-ਵੱਖ ਧਰਾਵਾਂ ਵਿਚ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਨੇ ਕਾਲਾ ਦਿਨ ਮਨਾਉਂਦਿਆਂ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।