11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੀਹਵਾਂ ਸਕੂਲ ਦੇ ਹੋਣਹਾਰ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਬੀਣੇਵਾਲ, 10 ਅਕਤੂਬਰ (ਬੈਜ ਚੌਧਰੀ)-ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿਖੇ ਆਯੋਜਿਤ ਮੈਗਾ ਐਸ. ਐਮ.

ਅਜੀਤ ਡੈਸਕ 11-10-2026
ਬੀਣੇਵਾਲ, 10 ਅਕਤੂਬਰ (ਬੈਜ ਚੌਧਰੀ)-ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿਖੇ ਆਯੋਜਿਤ ਮੈਗਾ ਐਸ. ਐਮ. ਸੀ. ਦੀ ਮੀਟਿੰਗ ਦੌਰਾਨ ਬਲਾਕ ਗੜ੍ਹਸ਼ੰਕਰ-2 ਨਾਲ ਸੰਬੰਧਿਤ ਹਾਲ ਹੀ ਵਿਚ ਹੋਈਆਂ ਖੇਡਾਂ ਅੰਡਰ-11 ‘ਚ ਕਲੱਸਟਰ ਕਾਲੇਵਾਲ-ਬੀਤ ਦੀ ਟੀਮ ਵਿਚ ਸ਼ਾਮਿਲ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿਦਿਆਰਥੀਆਂ ਨੇ ਖੋ-ਖੋ ਕੁੜੀਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ, ਕਬੱਡੀ ਕੁੜੀਆਂ ਪਹਿਲਾ, ਖੋ ਖੋ ਮੁੰਡੇ ਪਹਿਲਾ ਸਥਾਨ, ਲੰਬੀ ਚਾਲ ਕੁੜੀਆਂ ਪਹਿਲਾ ਸਥਾਨ, ਯੋਗਾ ਆਰਟਿਸਟਿਕ ਕੁੜੀਆਂ ਦੂਜਾ ਸਥਾਨ, ਯੋਗਾ ਰਿਦਮਿਕ ਕੁੜੀਆਂ ਦੂਜਾ, ਯੋਗਾ ਟਰੇਡੀਸ਼ਨਲ ਕੁੜੀਆਂ ਤੀਸਰਾ ਸਥਾਨ, ਸ਼ਾਟਪੁੱਟ ਕੁੜੀਆਂ ਦੂਜਾ ਸਥਾਨ, ਯੋਗਾ ਟਰੇਡੀਸ਼ਨਲ ਮੁੰਡੇ ਦੂਜਾ ਸਥਾਨ, ਯੋਗਾ ਆਰਟਿਸਟਿਕ ਪੇਅਰ ਮੁੰਡੇ ਦੂਜਾ ਸਥਾਨ, ਯੋਗ ਰਿਦਮਿਕ ਪੇਅਰ ਮੁੰਡੇ ਦੂਜਾ ਸਥਾਨ, ਯੋਗਾ ਆਰਟਿਸਟਿਕ ਸਿੰਗਲ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਮਨਜੀਤ ਕੌਰ ਨੇ ਇਨ੍ਹਾਂ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਨ੍ਹਾਂ ਖਿਡਾਰੀਆਂ ਨੂੰ ਮੈਨੇਜਮੈਂਟ ਕਮੇਟੀ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਨਰਿੰਦਰ ਕੌਰ, ਦੀਪਕ ਕੁਮਾਰ, ਚੇਅਰਪਰਸਨ ਮਨਜੀਤ ਕੌਰ, ਵਾਇਸ ਚੇਅਰ ਪਰਸਨ ਨਿੱਕੀ, ਰਾਜ ਕੁਮਾਰ, ਰਜਨੀ, ਰਾਜ ਕਿਰਨ, ਪਰਮਜੀਤ, ਬਲਜਿੰਦਰ ਕੌਰ, ਸੁਰਜੀਤ ਕੌਰ, ਬਲਵੀਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਨੇ 71.28 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ 5 ਸੜਕਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ’ਚ ਗੁਰਬਾਣੀ ਕੰਠ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।