14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਹੁਸ਼ਿਆਰਪੁਰ ’ਚ ‘ਸ਼ਾਸਤਰੀ ਸੰਗੀਤ ਕੇ ਰੰਗ, ਹੁਸ਼ਿਆਰਪੁਰ ਕੇ ਸੰਗ’ ਸਮਾਗਮ 12 ਨਵੰਬਰ ਤੋਂ

ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੁਰ ਸਰਗਮ ਸੰਗੀਤ ਕਲਾ ਮੰਦਰ ਟਰੱਸਟ, ਭੋਗਪੁਰ ਦੀ ਹੁਸ਼ਿਆਰਪੁਰ ਸ਼ਾਖਾ ਵਲੋਂ ਕਰਵਾਏ ਜਾ ਰਹੇ 23ਵੇਂ ਸੰਗੀਤ ਸੰਮੇਲਨ ਸੰਬੰਧੀ ਟਰੱਸਟ ਦੇ ਚੇਅਰਮੈਨ ਪੀ. ਸੀ.

ਅਜੀਤ ਡੈਸਕ 14-10-2026
ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੁਰ ਸਰਗਮ ਸੰਗੀਤ ਕਲਾ ਮੰਦਰ ਟਰੱਸਟ, ਭੋਗਪੁਰ ਦੀ ਹੁਸ਼ਿਆਰਪੁਰ ਸ਼ਾਖਾ ਵਲੋਂ ਕਰਵਾਏ ਜਾ ਰਹੇ 23ਵੇਂ ਸੰਗੀਤ ਸੰਮੇਲਨ ਸੰਬੰਧੀ ਟਰੱਸਟ ਦੇ ਚੇਅਰਮੈਨ ਪੀ. ਸੀ. ਰਾਊਤ ਰਾਜਪੂਤ, ਜਨਰਲ ਸਕੱਤਰ ਉਮੇਸ਼ ਵਰਮਾ ਤੇ ਹੋਰਨਾਂ ਮੈਂਬਰਾਂ ਨੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨਾਲ ਦਫ਼ਤਰ ’ਚ ਮੁਲਾਕਾਤ ਕਰਕੇ ਸੰਗੀਤ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ। ਟਰੱਸਟ ਵਲੋਂ ਇਹ ਸੰਗੀਤ ਸੰਮੇਲਨ ‘ਸ਼ਾਸਤਰੀ ਸੰਗੀਤ ਕੇ ਰੰਗ, ਹੁਸ਼ਿਆਰਪੁਰ ਕੇ ਸੰਗ’ ਦੇ ਸਿਰਲੇਖ ਹੇਠ 12 ਤੇ 14 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ 14 ਨਵੰਬਰ ਨੂੰ ਹੁਸ਼ਿਆਰਪੁਰ ਦੇ ਡੀ. ਏ. ਵੀ. ਆਡੀਟੋਰੀਅਮ ਵਿਖੇ ਸੰਗੀਤਕ ਸਮਾਗਮ ਕਰਵਾਇਆ ਜਾਵੇਗਾ, ਜਿਸ ’ਚ ਵੱਖ-ਵੱਖ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਟਰੱਸਟ ਦੇ ਚੇਅਰਮੈਨ ਪੀ. ਸੀ. ਰਾਊਤ ਰਾਜਪੂਤ ਨੇ ਦੱਸਿਆ ਕਿ ਸੰਮੇਲਨ ਦੌਰਾਨ ਬੱਚਿਆਂ ਲਈ ਸੰਗੀਤ ਮੁਕਾਬਲੇ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿਚ ਸ਼ਾਸਤਰੀ ਸੰਗੀਤ ਤੇ ਗ਼ਜ਼ਲ ਗਾਇਕੀ ਸਮੇਤ ਵੱਖ-ਵੱਖ ਸੰਗੀਤਕ ਵਿਧਾਵਾਂ ਨਾਲ ਸੰਬੰਧਿਤ ਮੁਕਾਬਲੇ ਸ਼ਾਮਿਲ ਹੋਣਗੇ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਅੰਡਰ-14 ਕ੍ਰਿਕਟ ’ਚ ਹੁਸ਼ਿਆਰਪੁਰ ਨੇ ਰੋਪੜ ਨੂੰ ਹਰਾਇਆ ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੀ ਨਿਪੁੰਨ ਸ਼ਰਮਾ ਵਲੋਂ ਨਿਰਪੱਖ ਜਾਂਚ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।