15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਦੇਨੋਵਾਲ ਕਲਾਂ ਦਾ ਨਾਮੀ ਛਿੰਝ ਮੇਲਾ ਤੇ ਕਬੱਡੀ ਕੱਪ ਅੱਜ

ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਰੋਜ਼ਾ ਪੰਜ ਪੀਰ ਅਸਥਾਨ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਤੇ ਪ੍ਰਬੰਧਕ ਕਮੇਟੀ ਪਿੰਡ ਦੇਨੋਵਾਲ ਕਲਾਂ, ਸਮੂਹ ਨਗਰ ਨਿਵਾਸੀਆਂ ਵਲੋਂ ਐਨ. ਆਰ.

ਅਜੀਤ ਡੈਸਕ 15-10-2026
ਗੜ੍ਹਸ਼ੰਕਰ, 14 ਅਕਤੂਬਰ (ਧਾਲੀਵਾਲ)- ਰੋਜ਼ਾ ਪੰਜ ਪੀਰ ਅਸਥਾਨ ਦੇਨੋਵਾਲ ਕਲਾਂ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਤੇ ਪ੍ਰਬੰਧਕ ਕਮੇਟੀ ਪਿੰਡ ਦੇਨੋਵਾਲ ਕਲਾਂ, ਸਮੂਹ ਨਗਰ ਨਿਵਾਸੀਆਂ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਦੋਆਬੇ ਦਾ ਨਾਮੀ ਛਿੰਝ ਮੇਲਾ ਤੇ ਕਬੱਡੀ ਕੱਪ 15 ਅਕਤੂਬਰ ਬੰਗਾ ਰੋਡ ‘ਤੇ ਸਥਿਤ ਪਿੰਡ ਦੇਨੋਵਾਲ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਮੁੱਖ ਪ੍ਰਬੰਧਕ ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਸਾਲਾਨਾ ਛਿੰਝ ਮੇਲੇ ਅਤੇ ਕਬੱਡੀ ਕੱਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਵਿਚ ਪਹਿਲਵਾਨ ਅੰਕਿਤ ਰੌਣੀ ਤੇ ਮੇਜਰ ਡੇਰਾ ਬਾਬਾ ਨਾਮਕ, ਪਹਿਲਵਾਨ ਬਾਜ਼ ਰੌਣੀ ਅਤੇ ਲਾਲੀ ਫਗਵਾੜਾ ਦਰਮਿਆਨ ਪਟਕੇ ਦੀਆਂ ਕੁਸ਼ਤੀਆਂ ਹੋਣਗੀਆਂ ਤੇ ਹੋਰ ਵੀ ਨਾਮੀ ਪਹਿਲਵਾਨਾਂ ਵਲੋਂ ਕੁਸ਼ਤੀਆਂ ਦੇ ਜ਼ੌਹਰ ਦਿਖਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਅਕੈਡਮੀ ਫਤਹਿਗੜ੍ਹ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮਾਛੀਵਾੜਾ, ਬਾਬਾ ਫਤਹਿ ਸਿੰਘ ਕਬੱਡੀ ਕਲੱਬ ਘੁੱਗਸ਼ੋਰ (ਕਰਤਾਰਪੁਰ) ਅਤੇ ਐਨ.ਆਰ.ਆਈ. ਕਬੱਡੀ ਕਲੱਬ ਮੰਡੀ ਦਰਮਿਆਨ ਫਸਵੇਂ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਛਿੰਝ ਦੀ ਸ਼ੁਰੂਆਤ ਪੁਰਾਤਨ ਪਰੰਪਰਾ ਅਨੁਸਾਰ ਪਹਿਲੀ ਕੁਸ਼ਤੀ ਸ਼੍ਰੀ ਕ੍ਰਿਸ਼ਨ ਮਹਾਰਾਜ ਤੇ ਸਿੱਧ ਚਾਨਣ ਜੀ ਦੇ ਨਾਮ ਦੀ ਕਰਵਾਈ ਜਾਵੇਗੀ ਤੇ ਇਸ ਮੌਕੇ ਹੋਰ ਰਵਾਇਤੀ ਖੇਡਾਂ ਨਹੀਂ ਹੋਣਗੀਆਂ।
ਪਿਛਲੀ ਖ਼ਬਰ ਦੋ ਦਿਨਾ ਸਮੂਹਿਕ ਛੁੱਟੀ ’ਤੇ ਜਾਣਗੇ ਪੰਜਾਬ ਦੇ ਸਮੁੱਚੇ ਮੁਲਾਜ਼ਮ-ਆਗੂ ਅਗਲੀ ਖ਼ਬਰ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਏ.ਡੀ.ਸੀ. ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।