17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਖ਼ਾਲਸਾ ਕਾਲਜ ’ਚ ਚਾਰ ਰੋਜ਼ਾ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ

ਗੜ੍ਹਦੀਵਾਲਾ, 16 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਰੈੱਡ ਕਰਾਸ ਵਿਭਾਗ ਵਲੋਂ ਐਨ.

ਅਜੀਤ ਡੈਸਕ 17-10-2026
ਗੜ੍ਹਦੀਵਾਲਾ, 16 ਅਕਤੂਬਰ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਰੈੱਡ ਕਰਾਸ ਵਿਭਾਗ ਵਲੋਂ ਐਨ. ਐਸ. ਐਸ., ਆਈ. ਆਈ. ਸੀ., ਆਈ. ਕਿਊ. ਏ. ਸੀ. ਤੇ ਐਨ. ਸੀ. ਸੀ. ਦੇ ਸਹਿਯੋਗ ਨਾਲ ਚਾਰ ਰੋਜ਼ਾ ਫ਼ਸਟ ਏਡ (ਮੁੱਢਲੀ ਸਹਾਇਤਾ) ਟਰੇਨਿੰਗ ਕੈਂਪ ਕਰਵਾਇਆ, ਜਿਸ ਦੌਰਾਨ ਫ਼ਸਟ ਏਡ ਟਰੇਨਰ ਮੈਡਮ ਅਨੂ ਸ਼ਰਮਾ (ਜ਼ਿਲ੍ਹਾ ਸਿਖਲਾਈ ਅਧਿਕਾਰੀ) ਵਲੋਂ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਜਿਵੇਂ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ, ਬੇਹੋਸ਼ੀ, ਸੱਟ ਲੱਗਣ, ਖੂਨ ਵਗਣ, ਹੱਡੀ ਟੁੱਟਣ ਅਤੇ ਹੋਰ ਐਮਰਜੈਂਸੀ ਹਾਲਾਤ ਵਿਚ ਸੁਰੱਖਿਅਤ ਢੰਗ ਨਾਲ ਮੁੱਢਲੀ ਸਹਾਇਤਾ ਦੇਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਫ਼ਸਟ ਏਡ ਦੀ ਜਾਣਕਾਰੀ ਹਰੇਕ ਵਿਅਕਤੀ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਚਾਨਕ ਵਾਪਰੀ ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹੀ ਢੰਗ ਨਾਲ ਦਿੱਤੀ ਗਈ ਮੁੱਢਲੀ ਸਹਾਇਤਾ ਕਿਸੇ ਵਿਅਕਤੀ ਦੀ ਕੀਮਤੀ ਜਾਨ ਬਚਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਪ੍ਰੋਗਰਾਮ ਦੇ ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਟਰੇਨਰ ਮੈਡਮ ਅਨੂ ਸ਼ਰਮਾ ਦਾ ਵਿਦਿਆਰਥੀਆਂ ਨੂੰ ਜੀਵਨ-ਉਪਯੋਗੀ ਸਿਖਲਾਈ ਪ੍ਰਦਾਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।