ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਐਸ. ਐਮ. ਓ. ਡਾ. ਰੋਹਿਤ ਬਰੂਟਾ ਪੀ. ਐਚ. ਸੀ. ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ-ਮੱਕੋਵਾਲ ਵਿਖੇ ਵਰਲਡ ਹੈਂਡ ਵਾਸ਼ਿੰਗ ਡੇ ਮਨਾਇਆ। ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਸਕੂਲ ਵਿਦਿਆਰਥੀਆਂ ਨੂੰ ਦੱਸਿਆ ਕਿ ਵਰਲਡ ਹੈਂਡ ਵਾਸ਼ਿੰਗ ਡੇ ਹਰ ਸਾਲ 15 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਸ ਸਮੇਂ ਸਕੂਲ ਵਿਦਿਆਰਥੀਆਂ ਨੂੰ ਹੱਥ ਧੋਣ ਸੰਬੰਧੀ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਹੱਥ ਧੋਣ ਨਾਲ ਡਾਇਰੀਆ, ਟਾਈਫ਼ਾਈਡ ਅਤੇ ਸਾਹ ਦੀਆਂ ਬਿਮਾਰੀਆਂ ਵਰਗੀਆਂ ਕਈ ਇਨਫੈਕਸ਼ਨਾਂ ਤੋਂ ਬਚਿਆ ਜਾ ਸਕਦਾ ਹੈ। ਹੈ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਅਨਿਲ ਕੁਮਾਰ, ਨੋਡਲ ਸਿਹਤ ਅਫ਼ਸਰ ਜਗਦੀਪ ਸਿੰਘ, ਅਧਿਆਪਕ ਦਲਜੀਤ ਸਿੰਘ, ਸੰਦੀਪ ਕੁਮਾਰ, ਪੂਨਮ ਜੋਤੀ, ਸਮਰਿਧੀ, ਨਿਸ਼ਾ ਰਾਣੀ, ਰਮਨ ਕੁਮਾਰੀ, ਕਮਲੇਸ਼ ਦੇਵੀ ਏ.ਐਨ.ਐਮ ਆਦਿ ਹਾਜ਼ਰ ਸਨ।